Meanings of Punjabi words starting from ਸ

ਸੰਗ੍ਯਾ- ਸਰ੍‍ਪ. ਸਾਂਪ। ੨. ਸੰ. ਸ਼ਾਪ. ਸਰਾਫ. ਬਦਦੁਆ਼। ੩. ਗਾਲੀ। ੪. ਪ੍ਰਤਿਗ੍ਯਾ. ਪ੍ਰਣ. ਸੌਂਹ.


ਵਿ- ਆਪਦਾ ਸਹਿਤ. ਮੁਸੀਬਤਜ਼ਦਾ. ਵਿਪਦਾ ਦਾ ਮਾਰਿਆ। ੨. ਸ਼ਾਪਦ. ਸ਼ਾਪ (ਸਰਾਫ) ਦੇਣ ਵਾਲਾ.


ਸੰਗ੍ਯਾ- ਸਰਪਨਿ. ਸੱਪਣ. "ਸਾ ਸਾਪਨਿ ਹੋਇ ਜਗ ਕਉ ਖਾਈ." (ਗਉ ਕਬੀਰ) ੨. ਭਾਵ- ਮਾਇਆ.


ਅਪਰਾਧ (ਗੁਨਾਹ) ਸਹਿਤ.


ਸਰ੍‍ਪ. ਸੱਪ. "ਵਰਮੀ ਮਾਰੀ ਸਾਪੁ ਨ ਮਰਈ." (ਆਸਾ ਮਃ ੫) ਭਾਵ- ਸ਼ਰੀਰ ਤਾੜਨ ਤੋਂ ਮਨ ਸ਼ਾਂਤ ਨਹੀਂ ਹੁੰਦਾ.


ਸੰਗ੍ਯਾ- सत्पुरुष- ਸਤਪੁਰਸੁ. ਉੱਤਮ ਜਨ. ਸਾਧੁ ਜਨ. "ਸਿੰਘ ਸਾਪੁਰਸ ਪਦਮਿਨੀ ਇਨ ਕਾ ਇਹੈ ਸੁਭਾਉ। ਜਯੋਂ ਜ੍ਯੋਂ ਦੁਖ ਗਾੜ੍ਹੋ ਪਰੈ ਤ੍ਯੋਂ ਤ੍ਯੋਂ ਆਗੈ ਪਾਉ." (ਚਰਿਤ੍ਰ ੨੯੭)


ਸੰਗ੍ਯਾ- ਸਤਪਰੁਸਤਾ. ਭਲਮਣਸਊ। ੨. ਦੇਖੋ, ਪੁਰਸਾਈ.