Meanings of Punjabi words starting from ਪ

ਵਿ- ਪਿਛਲਾ. ਪਿਛਲੀ. "ਪਿਛਲ ਰਾਤਿ ਨ ਜਾਗਿਓਹਿ." (ਸ. ਫਰੀਦ) ੨. ਦੇਖੋ, ਪਿੱਛਲ.


ਵਿ- ਪਿਛਲਾ। ੨. ਸੰ. ਚਿਕਣਾ. ਜਿਸ ਉੱਪਰੋਂ ਪੈਰ ਫਿਸਲ ਜਾਵੇ। ੩. ਸੰਗ੍ਯਾ- ਅਮਰਬੇਲ. ਅਕਾਸਬੇਲ। ੪. ਟਾਲ੍ਹੀ (ਸ਼ੀਸ਼ਮ) ਦਾ ਬਿਰਛ.


ਸੰ. ਪ੍ਰਿਸ੍ਟਾਨੁਗ. ਵਿ- ਪਿੱਛੇ ਲੱਗਣ ਵਾਲਾ. ਅਨੁਗਾਮੀ। ੨. ਸੰਗ੍ਯਾ- ਉਹ ਪੁਤ੍ਰ, ਜੋ ਬਿਧਵਾ ਇਸਤ੍ਰੀ ਦੇ ਪਹਿਲੇ ਪਤਿ ਤੋਂ ਹੈ ਅਰ ਉਸ ਦੇ ਨਾਲ ਦੂਸਰੇ ਪਤਿ ਦੇ ਘਰ ਆਇਆ ਹੈ.


ਕ੍ਰਿ. ਵਿ- ਰਾਤ੍ਰੀ ਦੇ ਪਿਛਲੇ ਹਿੱਸੇ ਵਿੱਚ ਅੰਮ੍ਰਿਤ ਵੇਲੇ। ੨. ਸੰਗ੍ਯਾ- ਅੰਮ੍ਰਿਤਵੇਲਾ.