Meanings of Punjabi words starting from ਕ

ਸੰ. ਕ੍ਰਿਯਾ. ਸੰਗ੍ਯਾ- ਕਰਮ. ਕੰਮ। ੨. ਆਚਾਰ। ੩. ਸ਼੍ਰਾੱਧ ਆਦਿਕ ਕਰਮ. "ਪਿੰਡ ਪਤਲਿ ਮੇਰੀ ਕੇਸਉ ਕਿਰਿਆ." (ਆਸਾ ਮਃ ੧) ੪. ਦੇਖੋ, ਕ੍ਰਿਯਾ.


ਸੰਗ੍ਯਾ- ਕ੍ਰਿਯਾ ਦਾ ਆਚਰਣ. ਕਰਮਕਾਂਡ ਦਾ ਕਰਨਾ. "ਕਿਰਿਆਚਾਰ ਕਰਹਿ ਖਟਕਰਮਾ." (ਗੂਜ ਮਃ ੫)