Meanings of Punjabi words starting from ਪ

ਵਿ- ਪਿੱਛੇ ਦਾ. ਪਿੱਛੇ ਦੀ. ਪਾਸ਼੍ਚਾਤਯ. "ਪਿਛਲੇ ਅਉਗੁਣ ਬਖਸਿਲਏ ਪ੍ਰਭੁ." (ਸੋਰ ਮਃ ੫)


ਕ੍ਰਿ. ਵਿ- ਪਿਛਲੇ ਪਾਸੇ. ਪਿਛਲੀ ਤਰਫ. "ਪਿਛਵਾਇ ਹਟ੍ਯੋ ਇਕ ਪੈਰ ਨਹੀ." (ਗੁਪ੍ਰਸੂ)


ਸੰਗ੍ਯਾ- ਪਿਛਲਾ ਪਾਸਾ "ਪੰਡੀਅਨ ਕਉ ਪਿਛਵਾਰਲਾ." (ਮਲਾ ਨਾਮਦੇਵ)


ਸੰਗ੍ਯਾ- ਪਿਛਲਾ ਪਾਸਾ. ਪਿੱਠ। ੨. ਵੀਤਿਆ ਹੋਇਆ ਸਮਾਂ. "ਪਿਛਾ ਰਹਿਆ ਦੂਰਿ." (ਸ. ਫਰੀਦ) ੩. ਦੇਖੋ, ਪਿੱਛਾ.