Meanings of Punjabi words starting from ਮ

ਅ਼. [مُستقیم] ਵਿ- ਜੋ ਕ਼ਵਮ (ਰਾਸ੍ਤੀ) ਸਹਿਤ ਹੈ. ਸਿੱਧਾ. ਇਰਾਦੇ ਪੁਰ ਪੱਕਾ ਰਹਿਣ ਵਾਲਾ. ਜੋ ਆਪਣਾ ਰਾਹ ਨਾ ਛੱਡੇ.


ਅ਼. [مستغیث] ਮੁਸਤਗ਼ੀਸ. ਇਸਤਗ਼ਾਸ਼ਹ (ਫ਼ਰਿਆਦ) ਕਰਨ ਵਾਲਾ.


ਅ਼. [مُستند] ਵਿ- ਸਨਦ (ਦਲੀਲ) ਵਾਲਾ. ਯੁਕ੍ਤਿ ਸਹਿਤ. ਬਾਸਬੂਤ.


ਅ਼. [مُصطفٰے] ਮੁਸਤ਼ਫਾ. ਵਿ- ਜੋ ਸਫ਼ਵ (ਖ਼ਾਲਿਸ) ਕੀਤਾ ਗਿਆ ਹੈ. ਚੁਣਿਆ ਹੋਇਆ। ੨. ਅ਼. [مُستعفی] ਇਸਤੀਅ਼ਫਾ ਦੇਣ ਵਾਲਾ. ਨੌਕਰੀ ਤੋਂ ਛੁਟਕਾਰਾ ਚਾਹੁਣ ਵਾਲਾ.


ਇੱਕ ਸ਼ਹਿਰ, ਜੋ ਜਿਲਾ ਅੰਬਾਲਾ, ਤਸੀਲ ਜਗਾਧਰੀ, ਥਾਣਾ ਛਾਪਰ ਵਿੱਚ ਰੇਲਵੇ ਸਟੇਸ਼ਨ ਮੁਸਤਫਾਬਾਦ ਤੋਂ ਦੋ ਮੀਲ ਪੂਰਵ ਹੈ. ਸਢੌਰਾ ਫਤੇ ਕਰਨ ਤੋਂ ਪਹਿਲਾਂ ਬੰਦਾ ਬਹਾਦੁਰ ਨੇ ਖਾਲਸਾਦਲ ਨਾਲ ਮੁਸਤਫਾਬਾਦ ਨੂੰ ਸਰ ਕੀਤਾ ਸੀ.


ਦੇਖੋ, ਮੁਸਤਫਾ ੨.


ਅ਼. [مُشتبہ] ਵਿ- ਸ਼ੁਬਹ (ਸੰਸ਼ਯ) ਸਹਿਤ. ਸੰਦਿਗਧ. ਸ਼ੱਕੀ.


ਅ਼. [مُشتری] ਸੰਗ੍ਯਾ- ਸ਼ਿਰਾ (ਖ਼ਰੀਦ) ਕਰਨ ਵਾਲਾ. ਖ਼ਰੀਦਾਰ। ੨. ਇੱਕ ਨਕ੍ਸ਼੍‍ਤ੍ਰ. ਵ੍ਰਿਹਸਪਤਿ. ਦੇਖੋ, ਗ੍ਰਹ.