Meanings of Punjabi words starting from ਅ

ਦੇਖੋ, ਅਮੁਲ. "ਗੁਣਅਮੋਲ ਜਿਸੁ ਰਿਦੈ ਨ ਵਸਿਆ." (ਸੋਰ ਮਃ ੫)


ਦਸ਼ਮੇਸ਼ ਦਾ ਮਹਾਂਵੀਰ ਸਿੱਖ, ਜੋ ਚਮਕੌਰ ਦੇ ਧਰਮਯੁੱਧ ਵਿੱਚ ਸ਼ਹੀਦ ਹੋਇਆ.


ਦੇਖੋ, ਅਮੁਲ. "ਅਗਮ ਅਮੋਲਾ ਅਪਰ ਅਪਾਰ." (ਭੈਰ ਮਃ ੫) ੨. ਦਾਮ ਤੋਂ ਬਿਨਾ. ਬਿਨਾ ਮੁੱਲ. "ਕਰਿ ਦੀਨੋ ਜਗਤ ਸਭ ਗੋਲ ਅਮੋਲੀ." (ਗਉ ਪੂਰਬੀ ਮਃ ੪) ਬਿਨਾ ਮੁੱਲ ਗੁਲਾਮ ਕਰ ਦਿੱਤਾ.


ਵਿ- ਭੈ ਅਤੇ ਰੋਗ ਕਰਨ ਵਾਲਾ. ਦੇਖੋ, ਅਮ। ੨. ਸੰਗ੍ਯਾ- ਦੋਸ ਪਾਪ. "ਅਮੰਕੰ ਕਟੈਲਾ." (ਨਾਪ੍ਰ) "ਗੰਗ ਤਰੰਗ ਅਮੰਕਨ ਭੰਗ." (ਨਾਪ੍ਰ)


ਸੰਗ੍ਯਾ- ਮੰਗਲ ਦੇ ਵਿਰੁੱਧ. ਮੰਗਲ ਦਾ ਅਭਾਵ। ੨. ਇਰੰਡ ਦਾ ਬੂਟਾ। ੩. ਵਿ- ਅਸ਼ੁਭ. ਬੁਰਾ.