Meanings of Punjabi words starting from ਪ

ਵਿ- ਪਿਛਲਾ ਪਾਸਾ। ੨. ਸੰਗ੍ਯਾ- ਵੀਤਿਆ ਸਮਾਂ. ਭੂਤ ਕਾਲ। ੩. ਸੰ. पिच्छा. ਸੁਪਾਰੀ। ੪. ਚਾਉਲਾਂ ਦੀ ਪਿੱਛ. ਮਾਂਡ। ੫. ਟਾਲ੍ਹੀ. ਸ਼ੀਸ਼ਮ। ੬. ਨਾਰੰਗੀ ਦਾ ਪੇਡ.


ਦੇਖੋ, ਪਛਾਰਾਤਿ ਅਤੇ ਪਿਛਲਰਾਤਿ.


ਕ੍ਰਿ ਵਿ- ਪਿਛਲੇ ਪਾਸੇ. ਪਿਛਲੇ ਓਰ। ੨. ਸੰਗ੍ਯਾ- ਘੋੜੇ ਦੇ ਪਿਛਲੇ ਪੈਰਾਂ ਦਾ ਬੰਧਨ. "ਚਰਨ ਪਿਛਾਰੀ ਤੁਰਤ ਛੁਰਾਈ." (ਗੁਪ੍ਰਸੂ)