Meanings of Punjabi words starting from ਤ

ਦੇਖੋ, ਤ੍ਰੈਗੁਣ. "ਤ੍ਰੈ ਗੁਨ ਮਾਈ ਮੋਹਿਆਈ, ਕਹੰਉ ਬੇਦਨ ਕਾਹਿ!" (ਮਲਾ ਮਃ ੫)


ਸੰਗ੍ਯਾ- ਤ੍ਰਿ- ਨਯਨ. ਤ੍ਰਿਨੇਤ੍ਰ ਸ਼ਿਵ। ੨. ਗ੍ਯਾਨੀ, ਜਿਸ ਦੇ ਵਿਦ੍ਯਾਰੂਪ ਤੀਜਾ ਨੇਤ੍ਰ ਹੈ. "ਤੁਮ ਕਹੋ ਜਥਾਮਤਿ ਤ੍ਰੈਣ ਤੰਤ." (ਅਕਾਲ) ਗ੍ਯਾਨੀ ਪੁਰੁਸਾਂ ਦਾ ਸਿੱਧਾਂਤ ਕਹੋ। ੩. ਵਿ- ਤੇਹਾਂ ਦਾ. ਤੀਨੋਂ ਕਾ.


ਦੇਖੋ, ਤਿਹੁਪਖ.


ਡਿੰਗ. ਸੰਗ੍ਯਾ- ਤਿੰਨ (ਤ੍ਰਯ) ਪੱਤੇ ਹਨ ਜਿਸ ਦੇ, ਪਲਾਸ. ਢੱਕ। ੨. ਬਿੱਲ ਦਾ ਬਿਰਛ.


ਸੰਗ੍ਯਾ- ਤਿੰਨ ਲੋਕਾਂ ਦਾ ਪ੍ਰਤਿਪਾਲਕ ਵਾਹਗੁਰੂ। ੨. ਤਿੰਨ ਹਨ ਪਾਲਾਂ (ਤੁਕਾਂ) ਜਿਸ ਦੀਆਂ, ਗਾਯਤ੍ਰੀ. ਤ੍ਰਿਪਦਾ. "ਤ੍ਰੈਪਾਲ ਤਿਹਾਲ ਬਿਚਾਰੰ." (ਵਾਰ ਆਸਾ)


ਤਿੰਨ ਭੂਸਣਾਂ ਵਾਲੀ. "ਪ੍ਰਾਤ ਸਮੈ ਤ੍ਰੈ ਭੂਛਣੀ ਪਵਨ ਚਲਤ ਸੁਖਕਾਰ." (ਗੁਰੁਸਿਖ੍ਯਾ ਪ੍ਰਭਾਕਰ) ਸੀਤਲਤਾ, ਸੁਗੰਧ ਅਤੇ ਮੰਦਗਤਿ ਪੌਣ ਦੇ ਤਿੰਨ ਭੂਖਣ ਹਨ. ਦੇਖੋ, ਤ੍ਰਿਵਿਧ ਸਮੀਰ.


ਦੇਖੋ, ਤ੍ਰਿਭੰਗੀ। ੨. ਤਿੰਨ ਦੇਵਤਿਆਂ ਦੀ ਮਿਲਾਕੇ ਬਣਾਈ ਹੋਈ ਇੱਕ ਮੂਰਤਿ. ਤ੍ਰਿਮੂਰਤਿ ਦੇਵ. "ਸੇਤਾਂਬਰ ਪੀਤਾਂਬਰ ਕਾਛੇ ਬਾਘੰਬਰ ਕਟਿ ਸਾਜੈ। ਤ੍ਰਯਲੋਚਨ ਦ੍ਰਿਗ ਅਸ੍ਟ ਦੁ ਨੇਤਰ ਤ੍ਰੈਭੰਗੀ ਬਪੁ ਛਾਜੈ." (ਸਲੋਹ) ਬ੍ਰਹਮਾ ਦੇ ਚਿੱਟੇ ਵਸਤ੍ਰ, ਵਿਸਨੁ ਦੇ ਪੀਲੇ, ਸ਼ਿਵ ਦੇ ਸ਼ੇਰ ਦੀ ਖੱਲ. ਸ਼ਿਵ ਦੇ ਤਿੰਨ ਨੇਤ੍ਰ, ਬ੍ਰਹਮਾ ਦੇ ਅੱਠ ਅਤੇ ਵਿਸਨੁ ਦੇ ਦੋ.


ਸੰਗ੍ਯਾ- ਖ਼ਾਲਸੇ ਦੇ ਤਿੰਨ ਚਿੰਨ੍ਹ. ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਨੇ ਖੰਡੇ ਦਾ ਅਮ੍ਰਿਤ ਛਕਾਉਣ ਸਮੇਂ ਜਿਨ੍ਹਾਂ ਚਿੰਨ੍ਹਾਂ ਦਾ ਰੱਖਣਾ ਖ਼ਾਲਸੇ ਨੂੰ ਜਰੂਰੀ (ਲਾਜ਼ਮੀ) ਦੱਸਿਆ. "ਤ੍ਰੈ ਮੁਦਾ ਕੱਛ ਕੇਸ ਕਿਰਪਾਨੰ." (ਸਲੋਹ) "ਕੱਛ ਕੇਸ ਕਰਦ ਸੁ ਗੁਰੂ ਤੀਨ ਮੁਦ੍ਰਾ ਯਹਿ ਪਾਸ ਤੇ ਨ ਦੂਰ ਕਰੋ ਸਦਾ ਅੰਗ ਸੰਗ ਧਰ." (ਗੁਪ੍ਰਸੂ)


ਤ੍ਰਿਲੋਚਨ ਸ਼ਿਵ। ੨. ਵਿਦ੍ਵਾਨ ਪੰਡਿਤ। ੩. ਤਿੰਨ ਲੋਕਾਂ ਨੂੰ ਨਜਰ ਵਿੱਚ ਰੱਖਣ ਵਾਲੇ ਯਮਗਣ. "ਤ੍ਰੈ ਜਮ ਜੋਹਣ ਲੋਇਣੀ." (ਮਃ ੧. ਬੰਨੋ) ਤ੍ਰੈ ਲੋਇਣੀ ਯਮ ਜੋਹਨ.


ਦੇਖੋ, ਤ੍ਰਿਲੋਕ.