Meanings of Punjabi words starting from ਸ

ਵਿ- ਜਿਸ ਦਾ ਮਨ ਕ਼ਾਇਮ ਹੈ.


ਦੇਖੋ, ਸਾਬਤ ਅਤੇ ਸਾਬਤਦਿਲ. "ਜਾਂਕਾ ਦਿਲ ਸਾਬਤਿ ਨਹੀਂ ਤਾ ਕਉ ਕਹਾਂ ਖੁਦਾਇ?" (ਸ. ਕਬੀਰ)


ਦੇਖੋ ਸਾਬੂਣ.


ਅ਼. [صابر] ਸਾਬਿਰ. ਵਿ- ਸਬਰ (ਸੰਤੋਖ) ਕਰਨ ਵਾਲਾ.


ਵਿ- ਸਬਰ (ਸੰਤੋਖ) ਧਾਰਨ ਵਾਲਾ. ਸੰਤੋਖੀ. "ਸਬਰ ਅੰਦਰਿ ਸਾਬਰੀ." (ਸ. ਫਰੀਦ) ੨. ਸੰਗ੍ਯਾ- ਸੰਤੋਖ ਵ੍ਰਿੱਤਿ.


ਡਿੰਗ. ਨੇਜ਼ਾ. ਭਾਲਾ. ਬਰਛਾ। ੨. ਦੇਖੋ, ਸੱਬਲ.


ਫ਼ਾ. [شباش] ਸ਼ਾਬਾਸ਼. ਵ੍ਯ- ਇਹ ਸੰਖੇਪ ਹੈ "ਸ਼ਾਦਬਾਸ਼" ਦਾ. ਖੁਸ਼ ਰਹੋ. ਕਲ੍ਯਾਣ ਹੋ. ਆਸ਼ੀਰਵਾਦ. "ਜਿਸ ਦਾ ਦਿਤਾ ਖਾਵਣਾ ਤਿਸੁ ਕਹੀਐ ਸਾਬਾਸਿ." (ਵਾਰ ਆਸਾ) ੨. ਸੰ. ਸ਼ਵਸੀ. ਦ੍ਰਿੜ੍ਹ. ਪੱਕਾ. ਮਜ਼ਬੂਤ. "ਨਗਰੁ ਵੁਠਾ ਸਾਬਾਸਿ." (ਪ੍ਰਭਾ ਮਃ ੧) ੩. ਦੇਖੋ, ਸਬਾਸ.