Meanings of Punjabi words starting from ਅ

ਵਿ- ਮੁਕਤਿ ਦਾਇਕ ਸ਼ੁਭ ਗੁਣ.


ਅਮ੍ਰਿਤ ਦਾ ਘੜਾ। ੨. ਇੱਕ ਮਾਤ੍ਰਿਕ ਛੰਦ. ਲੱਛਣ- ਚਾਰ ਚਰਣ. ਪ੍ਰਤਿ ਚਰਣ ੨੯ ਮਾਤ੍ਰਾ. ੧੬. ਅਤੇ ੧੩. ਉੱਪਰ ਵਿਸ਼੍ਰਾਮ, ਅੰਤ ਗੁਰੁ ਲਘੁ.#ਉਦਾਹਰਣ-#ਰਾਮ ਜਨਾ ਮਿਲਿ ਭਇਆ¹ ਅਨੰਦਾ,#ਹਰਿ ਨੀਕੀ ਕਥਾ ਸੁਨਾਇ,#ਦੁਰਮਤਿ ਮੈਲੁ ਗਈ ਸਭ ਨੀਕਲਿ,#ਸਤਸੰਗਤਿ ਮਿਲਿ ਬੁਧਿ ਪਾਇ. xxx#(ਰਾਮ ਮਃ ੪)


ਸੰਗ੍ਯਾ- ਖ਼ਾਲਸਾ ਧਰਮ ਦੇ ਸੰਸਕਾਰ ਲਈ ਗੁਰੁਬਾਣੀ ਦੀ ਸ਼ਕਤਿ ਸਹਿਤ ਅਮਰ ਪਦਵੀ ਦੇਣ ਵਾਲਾ ਜਲ। ੨. ਕਰਤਾਰ ਦਾ ਨਾਮ। ੩. ਅਮ੍ਰਿਤਸਰ ਸਰੋਵਰ ਦਾ ਜਲ.


ਸੰਗ੍ਯਾ- ਕਰਤਾਰ ਵਿੱਚ ਜੁੜੀ ਹੋਈ ਅਖੰਡ ਵ੍ਰਿੱਤੀ। ੨. ਯੋਗੀਆਂ ਦੀ ਮੰਨੀ ਹੋਈ ਅਮ੍ਰਿਤ ਦੀ ਧਾਰਾ. ਹਠ ਯੋਗ ਦੇ ਗ੍ਰੰਥਾਂ ਵਿੱਚ ਲਿਖਿਆ ਹੈ ਕਿ ਤਾਲੂਏ ਦੇ ਉੱਪਰ ਜੋ ਛਿਦ੍ਰ ਹੈ ਉਸ ਵਿੱਚ ਜੀਭ ਦੀ ਨੋਕ ਯੋਗੀ ਫਸਾਉਂਦੇ ਹਨ ਅਤੇ ਉਸ ਥਾਂ ਪਹੁਚਾਣ ਲਈ ਖ਼ਾਸ ਅਭਿ੍ਯਾਸ ਕਰਕੇ ਜੀਭ ਲੰਮੀ ਕੀਤੀ ਜਾਂਦੀ ਹੈ. ਪ੍ਰਾਣਾਯਾਮ ਦੇ ਬਲ ਕਰਕੇ ਮਸਤਕ ਵਿੱਚ ਇਸਥਿਤ ਚੰਦ੍ਰਮਾਂ ਤੋਂ ਅਮ੍ਰਿਤ ਦੀ ਧਾਰ ਟਪਕਣ ਲਗਦੀ ਹੈ, ਜਿਸ ਨੂੰ ਯੋਗੀ ਪੀਂਦਾ ਹੈ. ਇਸ ਦਾ ਨਾਉਂ "ਅਮ੍ਰਿਤ ਵਾਰੁਣੀ." ਭੀ ਹੈ। ੩. ਇੱਕ ਦਵਾਈ, ਜੋ ਜਵਾਇਨ ਦਾ ਸਤ, ਪਦੀਨੇ ਦਾ ਸਤ ਅਤੇ ਮੁਸ਼ਕ ਕਪੂਰ, ਤਿੰਨਾਂ ਦੇ ਸਮ ਮੇਲ ਤੋਂ ਬਣਦੀ ਹੈ. ਅਮ੍ਰਿਤਧਾਰਾ ਪੇਟ ਦੇ ਰੋਗਾਂ ਲਈ ਉੱਤਮ ਔਖਧ ਹੈ.


ਵਿ- ਓਹ ਸਿੰਘ, ਜਿਸ ਨੇ ਅਮ੍ਰਿਤ ਛਕਿਆ ਹੈ। ੨. ਅਮ੍ਰਿਤ ਦੀ ਨਦੀ। ੩. ਅਮ੍ਰਿਤ ਦੀ ਧਾਰਾ। ੪. ਕੀਰਤਨ ਦੀ ਧੁਨਿ। ੫. ਹਰਿਕਥਾ. ਦੇਖੋ, ਅੰਮ੍ਰਿਤਧਾਰੀ.


ਦੇਖੋ, ਅਮ੍ਰਿਤ ਜਲ.


ਸੰ. ਸੰਗ੍ਯਾ- ਅੰਬ। ੨. ਸੀਤਾ ਫਲ (ਸ਼ਰੀਫ਼ਾ). ੩. ਕੇਲਾ। ਅੰਗੂਰ। ੫. ਨਾਸ਼ਪਾਤੀ। ੬. ਅਨਾਰ। ੭. ਵਿ- ਰਸਦਾਇਕ ਫਲ. "ਬਣ ਤ੍ਰਿਣ ਤ੍ਰਿਭਵਣ ਮਉਲਿਆ ਅਮ੍ਰਿਤ ਫਲ ਪਾਈ." (ਬਸੰ ਵਾਰ)


ਸੰਗ੍ਯਾ- ਸ੍ਵਾਤਿ ਬੂੰਦ। ੨. ਨਾਮ ਦੀ ਵਰਖਾ. "ਹਰਿ ਅਮ੍ਰਿਤ ਬੂੰਦ ਸੁਹਾਵਣੀ ਮਿਲਿ ਸਾਧੂ ਪੀਵਣਹਾਰੁ." (ਬਾਰਾਮਾਹਾ ਮਾਝ)