Meanings of Punjabi words starting from ਪ

ਕ੍ਰਿ. ਵਿ- ਪਿੱਛੋਂ. ਪੀਛੇ ਸੇ. "ਪਿਛੈ ਪਤਲਿ ਸਦਿਹੁ ਕਾਵ." (ਵਾਰ ਮਾਝ ਮਃ ੧) ਮੋਏ ਪਿੱਛੋਂ ਪੱਤਲ ਮਣਸਦੇ ਅਤੇ ਕਾਵਾਂ ਨੂੰ ਬੁਲਾਉਂਦੇ ਹਨ. "ਤਨ ਬਿਨਸੇ ਪੁਨ ਰਹੋ ਪਿਛੇਰੇ." (ਗੁਪ੍ਰਸੂ) ੨. ਪਿਛਲੀ ਓਰ. ਪਿਛਲੀ ਤਰਫ.


ਵਿ- ਪਾਸ੍ਚਾਤ੍ਯ. ਪਿੱਛੋਂ ਹੋਣ ਵਾਲੀ. ਪਿੱਛੋਂ. "ਪਹਿਲਾ ਪੂਤ ਪਿਛੈਰੀ ਮਾਈ." (ਆਸਾ ਕਬੀਰ) ਦੇਖੋ, ਪਹਿਲਾ ਪੂਤ.


ਸੰਗ੍ਯਾ- ਪਿਛਲੀ ਓਰ. ਪਿਛਲਾ ਪਾਸਾ। ੨. ਕ੍ਰਿ. ਵਿ- ਪਿੱਛੇ. "ਪੌਨ ਗੌਨ ਕੋ ਕਰਤ ਪਿਛੋਰੈਂ." (ਗੁਪ੍ਰਸੂ); ਦੇਖੋ, ਪਿਛੋਰ.


ਸੰਗ੍ਯਾ- ਸਿਆਰੀ. ਈੜੀ ਦੀ ਹ੍ਰਸ੍ਵ ਮਾਤ੍ਰਾ। ੨. ਓਢਨੀ. ਚਾਦਰ. "ਪੀਤ ਪਿਛੋਰਿਕਾ ਰਣਧੀਰ ਚਾਰੋਂ ਬੀਰ." (ਰਾਮਾਵ)


ਦੇਖੋ, ਪਿਛਹੁ.


ਕ੍ਰਿ. ਵਿ- ਪੀਛੇ ਸੇ. ਬਾਦ ਅਜ਼ਾਂ. ਦੇਖੋ, ਪਹਿਲੋਦੇ.