Meanings of Punjabi words starting from ਸ

ਅ਼. [صبح] ਸੁਬਹ਼. ਸੰਗ੍ਯਾ- ਤੜਕਾ. ਭੋਰ. ਭੁਨਸਾਰ. ਅਮ੍ਰਿਤਵੇਲਾ. "ਸਾਬਾਹੀ ਸਾਲਾਹ." (ਵਾਰ ਮਾਝ ਮਃ ੧)


ਅ਼. [سابق] ਵਿ- ਪਹਿਲਾ. ਪ੍ਰਥਮ.


ਅ਼. [سابقہ] ਪਹਿਲੀ. ਪਹਿਲਾ.


ਸਬਰ (ਸੰਤੋਖ) ਰੱਖਣ ਵਾਲਾ. ਸੰਤੋਖੀ. ਦੇਖੋ, ਸਬਰ.


ਅ਼. ਸਾਬੀ. ਦੋਖੋ, ਸੂਬੀ.


ਦੇਖੋ, ਸਾਬਾਸ. "ਧੰਨ ਧੰਨ ਗੁਰੂ ਸਾਬੀਸ." (ਕਾਨ ਮਃ ੪. ਪੜਤਾਲ) ੨. ਸਰਵ- ਈਸ਼. ਸਭ ਦਾ ਸ੍ਵਾਮੀ.


ਦੇਖੋ, ਸਾਬੁਨਿ.


ਦੇਖੋ, ਸਾਬੂਨ.


ਸਾਬੂਣ ਨਾਲ. ਸਾਬੂਨ ਦ੍ਵਾਰਾ. "ਜਿਉ ਸਾਬੁਨਿ ਕਾਪਰ ਊਜਲ ਹੋਤ." (ਰਾਮ ਅਃ ਮਃ ੫)