Meanings of Punjabi words starting from ਪ

ਦੇਖੋ, ਪਿਛੋਰਿਕਾ ੨. "ਸਿਰ ਕੀ ਗਿਰਗੀ ਸੁ ਪਿਛੌਰੀ." (ਕ੍ਰਿਸਨਾਵ)


ਵਿ- ਘਟੀਆ. ਕਮ ਦਰਜੇ ਦੀ. ਤੁੱਛ. "ਤੇਰੀ ਪੈਜ ਪਿਛੰਉਡੀ ਹੋਇਲਾ." (ਆਸ ਨਾਮਦੇਵ)


ਪੀਜੈ. ਪਾਨ ਕਰੀਜੈ. "ਸਚੁ ਰਸਨਾ ਅੰਮ੍ਰਿਤੁ ਪਿਜੈ." (ਵਾਰ ਗਉ ੧. ਮਃ ੪)


ਸੰ. पिट्. ਧਾ- ਸ਼ਬਦ ਕਰਨਾ, ਢੇਰ ਲਾਉਣਾ. ਦੇਖੋ, ਪਿਟਣਾ.


ਸੰ. ਸੰਗ੍ਯਾ- ਪਿਟਾਰ. ਪਿਟਾਰੀ। ੨. ਫੋੜਾ। ੩. ਗ੍ਰੰਥ ਦਾ ਕਾਂਡ. ਬਾਬ. ਖਾਸ ਕਰਕੇ ਬੌੱਧ ਗ੍ਰੰਥ, ਜਿਨ੍ਹਾਂ ਦੀ ਇਹ ਸੰਗ੍ਯਾ ਪਿਟਾਰ ਵਿੱਚ ਰੱਖਣ ਤੋਂ ਹੋਈ. ਜਿਸ ਵੇਲੇ ਜਿਲਦ ਬੰਨ੍ਹਣ ਦਾ ਪ੍ਰਚਾਰ ਨਹੀਂ ਸੀ, ਤਦ ਖੁਲ੍ਹੇ ਪੱਤਰਿਆਂ ਦੀਆਂ ਪੋਥੀਆਂ ਪਿਟਾਰਾਂ ਵਿੱਚ ਰੱਖੀਆਂ ਜਾਂਦੀਆਂ ਸਨ. ਦੇਖੋ, ਤ੍ਰਿਪਿਟਕ.


ਕ੍ਰਿ- ਸ਼ਰੀਰ ਨੂੰ ਤਾੜਨਾ. ਪੀਟਨਾ। ੨. ਸਿਆਪਾ ਕਰਨਾ. ਦੇਖੋ, ਪਿਟ। ੩. ਸੰਗ੍ਯਾ- ਝਗੜਾ. ਬਖੇੜਾ. ਕਲੇਸ਼। ੪. ਸਿਆਪਾ.


ਪਿਟਦੀਆਂ ਹਨ. "ਗਲ੍ਹਾਂ ਪਿਟਨਿ ਸਿਰੁ ਖੋਹੇਨਿ." (ਸਵਾ ਮਃ ੧)