Meanings of Punjabi words starting from ਸ

ਅ਼. [صابوُن] ਸਾਬੂਨ. ਯੂ- ਸਾਮੋਨ. ਫ੍ਰ- ਸਾਵੋਂ (Savon) ਅੰ. ਸੋਪ (Soap). ਖਾਰ ਅਤੇ ਥੰਧਿਆਈ ਦੇ ਮੇਲ ਤੋਂ ਬਣਿਆ ਇੱਕ ਪਦਾਰਥ, ਜੋ ਵਸਤ੍ਰ ਅਤੇ ਸਰੀਰ ਦੀ ਮੈਲ ਦੂਰ ਕਰਨ ਲਈ ਵਰਤਿਆ ਜਾਂਦਾ ਹੈ. "ਮੂਤ ਪਲੀਤੀ ਕਪੜ ਹੋਇ। ਦੇ ਸਾਬੂਣ ਲਈਐ ਧੋਇ." (ਜਪੁ)#ਹੁਣ ਬਹੁਤ ਸਾਬੂਨ ਸੁਗੰਧੀਆਂ, ਦਵਾਈਆਂ ਅਤੇ ਰੰਗਾਂ ਦੇ ਮੇਲ ਤੋਂ ਬਣਦੇ ਹਨ, ਅਤੇ ਨਿੱਤ ਵਰਤਣ ਵਾਲੇ ਪਦਾਰਥਾਂ ਵਿੱਚ ਇਸ ਦੀ ਗਿਣਤੀ ਹੋ ਗਈ ਹੈ.


ਸਾਬੂਣ ਬਣਾਉਣ ਵਾਲਾ. ਦੇਖੋ, ਸਬਨੀਗਰ.


ਅ਼. [صبوُر] ਸਬੂਰ. ਵਿ- ਸਬਰ (ਸੰਤੋਖ) ਕਰਨ ਵਾਲਾ. ਦੇਖੋ, ਨਾਸਾਬੂਰ.


ਸੰਗ੍ਯਾ- ਸਾਬਰੀ. ਸੰਤੋਖ ਵ੍ਰਿੱਤਿ.


ਦੇਖੋ, ਡੱਲਾ, ਤਲਵੰਡੀ ੨. ਅਤੇ ਦਮਦਮਾ ਸਾਹਿਬ.


ਸਰਵ- ਸਭ. "ਪੂਰਨ ਭਏ ਮਨੋਰਥ ਸਾਭ." (ਰਾਮ ਮਃ ੫)


ਸੰਗ੍ਯਾ- ਪਨਾਹ. ਓਟ। ੨. ਸਾਂਭ. ਸਪੁਰਦਗੀ. "ਕਹੁ ਰਵਿਦਾਸ ਪਰਉ ਤੇਰੀ ਸਾਭਾ." (ਗਉ)


ਅਭਿਪ੍ਰਾਯ (ਮਨੋਰਥ) ਸਹਿਤ. ਖਾਸ ਮਤਲਬ ਰੱਖਣ ਵਾਲਾ.