Meanings of Punjabi words starting from ਸ

ਅਭਿਮਾਨ ਸਾਥ.

ਅਭ੍ਰ (ਬੱਦਲ) ਸਾਥ.

ਸੰ. सामन ਸਾਮਵੇਦ. ਦੇਖੋ, ਵੇਦ. "ਸਾਮ ਕਹੈ ਸੇਤੰਬਰ ਸੁਆਮੀ." (ਵਾਰ ਆਸਾ) "ਸਾਮਵੇਦੁ ਰਿਗੁ ਜੁਜਰੁ ਅਥਰਬਣੁ." (ਮਾਰੂ ਸੋਲਹੇ ਮਃ ੧) ੨. ਸੁਲਹ. ਮਿਲਾਪ. ਦੇਖੋ, ਨੀਤਿ ਦੇ ਚਾਰ ਅੰਗ. ਭਾਵ- ਸ਼ਰਣ. ਪਨਾਹ. "ਥਕਿ ਆਏ ਪ੍ਰਭੁ ਕੀ ਸਾਮ." (ਮਾਝ ਬਾਰਹਮਾਹਾ) "ਹਉ ਆਇਆ ਸਾਮੈ ਤਿਹੰਡੀਆ." (ਸ੍ਰੀ ਮਃ ੫. ਪੈਪਾਇ) ੩. ਆਸਾਮ ਦੇਸ਼ ਦਾ ਸੰਖੇਪ. "ਸਾਮ ਦੇਸ ਜਹਿਂ ਤਹਿ ਕਰ ਗੌਨ." (ਗੁਵਿ ੧੦) ੪. ਵਿ- ਸ਼੍ਯਾਮ. ਕਾਲਾ. "ਸਾਮ ਸੁ ਘੱਟੰ." (ਗ੍ਯਾਨ) ਕਾਲੀ ਸੁੰਦਰ ਘਟਾ। ੫. ਅ਼. [شام] ਸ਼ਾਮ Syria. ਸੰਗ੍ਯਾ- ਏਸ਼ੀਆ ਦਾ ਇੱਕ ਦੇਸ਼, ਜੋ ੪੦੦ ਮੀਲ ਲੰਮਾ ਅਤੇ ੧੫੦ ਮੀਲ ਤੀਕ ਚੌੜਾ ਹੈ. ਇਸ ਦੇ ਦੱਖਣ ਅਰਬ ਦੇ ਰੇਤਲੇ ਮੈਦਾਨ ਅਤੇ ਪੱਛਮ ਮੈਡੀਟ੍ਰੇਨੀਅਨ ਸਮੁੰਦਰ ਹੈ. ਦਮਿਸ਼ਕ (Damascus) ਇਸ ਦਾ ਪ੍ਰਧਾਨ ਸ਼ਹਿਰ ਹੈ. "ਜਿਤ੍ਯੋ ਰੂਮ ਅਰੁ ਸਾਮ." (ਸਨਾਮਾ) ੬. ਫ਼ਾ. ਸੰਝ. ਆਥਣ ਸੰ. ਸਾਯੰ। ੭. ਸੰ. ਸਾਮਯ. ਬਰਾਬਰੀ. ਸਮਤਾ।

ਦੇਖੋ, ਸਮਸ੍ਯਾ.

ਸਮੇਤ ਮੱਖੀ. ਮੱਖੀ ਸਹਿਤ. "ਹੋਛੀ ਮਤਿ ਭਇਆ ਮਨੁ ਹੋਛਾ, ਗੁੜੁ ਸਾਮਖੀ ਖਾਇਆ." (ਵਡ ਮਃ ੧. ਅਲਾਹਣੀਆ) ਭਾਵ- ਪਦਾਰਥਾਂ ਵਿੱਚੋਂ ਦੋਸ ਦੂਰ ਕਰਕੇ ਆਨੰਦ ਨਹੀਂ ਲਿਆ.

ਵਿ- ਸਾਮ ਵੇਦ ਗਾਉਣ ਵਾਲਾ। ੨. ਸਾਮ (ਸ਼ਰਣ) ਨੂੰ ਪ੍ਰਾਪਤ ਹੋਇਆ.

ਸੰ. सामग्री. ਸਮ- ਅਗ੍ਰ. ਸੰਗ੍ਯਾ- ਪੂਰਾਪਨ. ਸੰਪੂਰਣਤਾ। ੨. ਕਾਰਣਾਂ ਦਾ ਸਮੁਦਾਯ. ਕਾਰਜ ਸਿੱਧ ਕਰਨ ਦੇ ਕਾਰਣ. "ਸਚ ਤੇਰੀ ਸਾਮਗਰੀ." (ਸੂਹੀ ਮਃ ੫) ੩. ਸਾਮਾਨ. ਵਸਤੁ.