Meanings of Punjabi words starting from ਅ

ਸਿੰਧੀ. ਵਿ- ਬਿਨਾ ਸੁਧ. ਬੇਖ਼ਬਰ. ਗ਼ਾਫ਼ਿਲ. ਸਾਵਧਾਨਤਾ ਰਹਿਤ. "ਨਾ ਸੋਈਐ ਅਸਾਰ." (ਸ. ਕਬੀਰ) ੨. ਸੰ. ਸਾਰ ਰਹਿਤ. ਫੋਗ. ਫੋਕੜ। ੩. ਤੁੱਛ. ਅਦਨਾ। ੪. ਸੰਗ੍ਯਾ- ਇਰੰਡ। ੫. ਚੰਦਨ। ੬. ਅਗਰੁ। ੭. ਸੰ. ਆਸਾਰ. ਵਰਖਾ ਦੀ ਧਾਰਾ. ਬੁਛਾੜ. "ਨੈਨਹੁ ਨੀਰ ਅਸਾਰ ਬਹੈ." (ਆਸਾ ਕਬੀਰ) ੮. ਅ਼. [آثار] ਆਸਾਰ. ਅਸ਼ਰ ਦਾ ਬਹੁ ਵਚਨ. ਚਿੰਨ੍ਹ. ਨਿਸ਼ਾਨ. ਲੱਛਣ.

ਅ਼. [اِشارت] ਇਸ਼ਾਰਤ. ਸੰਗ੍ਯਾ- ਸੈਨਤ. ਸੈਨ. ਕਿਸੇ ਭਾਵ ਨੂੰ ਪ੍ਰਗਟ ਕਰਨ ਦਾ ਨਿਸ਼ਾਨ. "ਕਰਹਿਂ ਉਚਾਇ, ਅਸਾਰਤ ਦਲ ਦਈ." (ਚਰਿਤ੍ਰ ੧੫੧) ਹੱਥ ਚੁੱਕ ਕੇ ਫੌਜ ਨੂੰ ਇਸ਼ਾਰਾ ਦਿੱਤਾ.

ਸੰ. ਅਸਾਰਾਰ੍‍ਥ. ਸੰਗ੍ਯਾ- ਅਸਾਰ ਰੂਪ ਪਦਾਰਥ। ੨. ਅਸਾਰ ਕਰਮ. "ਸੁਆਰਥ ਤਿਆਗਿ ਆਸਰਥਿ ਰਚਿਓ, ਨਹਿ ਸਿਮਰੈ ਪ੍ਰਭੁ." (ਸਾਰ ਮਃ ੫)

ਅਸਾਰਰ੍‍ਥ ਵਿੱਚ. ਦੇਖੋ, ਅਸਾਰਥ.

ਸੰ. ਆਸਾਢ. ਸੰਗ੍ਯਾ- ਹਾੜ੍ਹ ਦਾ ਮਹੀਨਾ, ਜਿਸ ਦੀ ਪੂਰਣਮਾਸੀ ਨੂੰ ਉਤ੍ਰਾਸਾਢਾ ਨਛਤ੍ਰ ਹੁੰਦਾ ਹੈ.

ਵਿ- ਅਸਾਂ ਦਾ. ਅਸਾਡਾ. ਅਸਾਡੀ. ਹਮਾਰਾ. ਹਮਾਰੀ. "ਨਾਂਹੀ ਕਿਛੁ ਅਸਾੜਾ ਜੀਉ." (ਮਾਝ ਮਃ ੫) "ਰਾਖਹੁ ਸਰਮ ਅਸਾੜੀ." (ਮਾਝ ਮਃ ੫)