Meanings of Punjabi words starting from ਕ

ਕੱਚਾ ਧਾਗਾ. ਭਾਵ, ਕਮਜ਼ੋਰ ਸੰਬੰਧ. "ਤੂਟੇ ਕਚ ਧਾਗੇ." (ਵਾਰ ਰਾਮ ੨, ਮਃ ੫)


ਵਿ- ਕੱਚੇ ਵਿੱਚੋਂ ਕੱਚਾ. ਅਤਿ ਕੱਚਾ. ਮਹਾਨ ਕੱਚਾ. ਅਤ੍ਯੰਤ ਚਲਾਇਮਾਨ। ੨. ਜੋ ਥੋੜੇ ਸਮੇਂ ਲਈ ਭੀ ਨਿਸ਼ਚਾ ਨਹੀਂ ਕਰ ਸਕਦਾ। ੩. ਸ਼੍ਰੱਧਾਹੀਨ.


ਸੰ. कञ्चनार ਕਾਂਚਨਾਰ. ਸੰਗਯਾ- ਇੱਕ ਬਿਰਛ, ਜਿਸ ਦੀ ਕਲੀਆਂ ਦੀ ਭਾਜੀ ਬਣਦੀ ਹੈ ਜੋ ਲਹੂ ਦੇ ਵਿਕਾਰ ਅਤੇ ਆਤਸ਼ਕ ਆਦਿ ਰੋਗਾਂ ਨੂੰ ਦੂਰ ਕਰਦੀ ਹੈ. L. Bauhinia Variegata.


ਦੇਖੋ, ਕਚਨਕੱਚ. "ਅੰਧਾ ਕਚਾ ਕਚਨਿਕਚੁ." (ਸ੍ਰੀ ਮਃ ੧)