Meanings of Punjabi words starting from ਖ

ਦੇਖੋ, ਖਨ ੨.


ਸੰ. ਕ੍ਰਿ- ਖੋਦਣਾ. ਖੁਣਨਾ. ਪੁੱਟਣਾ। ੨. ਪਾੜਨਾ. ਚੀਰਨਾ. ਦੇਖੋ, ਖਨ ਧਾ.


ਸੰਗ੍ਯਾ- ਖਨਯਿਤ੍ਰੀ. ਖੋਦਣ ਦਾ ਸੰਦ, ਕਹੀ. ਕਸੀ. "ਵ੍ਰਿਧ ਵਚ ਤੇ ਖਨਨੀ ਲੇ ਹਾਥ। ਟੱਕ ਲਗਾਯ ਚਿਤਵ ਗੁਰੁਨਾਥ."¹ (ਗੁਪ੍ਰਸੂ)


ਦੇਖੋ, ਖੰਨਲੀ.


ਸੰਗ੍ਯਾ- ਖੰਡਨਵਾਦ. ਉਹ ਚਰਚਾ, ਜੋ ਦੂਜੇ ਦੇ ਸਿੱਧਾਂਤ ਨੂੰ ਖੰਡਨ ਕਰਨ ਲਈ ਹੋਵੇ. "ਚਉਦਹਿ ਖਨਵਾਦੇ." (ਭਾਗੁ) ਚੌਦਾਂ ਵਿਦ੍ਯਾ ਦਾ ਖੰਡਨਵਾਦ.


ਵਿ- ਖਨਨ (ਖੋਦਣ) ਵਾਲਾ। ੨. ਸੰਗ੍ਯਾ- ਖਾਨਿ ਖੋਦਣ ਵਾਲਾ ਪੁਰਖ (Miner).#"ਜੈਸੇ ਖਨਵਾਰਾ ਖਾਨਿ ਖਨਤ ਹਨਤ ਘਨ." (ਭਾਗੁ ਕ) "ਜ੍ਯੋਂ ਖਨਵਾਰੀ ਪਾਵਹਿ ਹੀਰਾ." (ਨਾਪ੍ਰ)


ਕ੍ਸ਼ਣ ਮੇ. ਪਲ ਵਿੱਚ। ੨. ਖਨਨ ਕਰਕੇ. ਖੋਦਕੇ. ਖੁਰਚਕੇ. "ਕਾਲੁਖ ਖਨਿ ਉਤਾਰ." (ਸਵੈਯੇ ਮਃ ੨. ਕੇ) ੩. ਸੰ. ਸੰਗ੍ਯਾ- ਖਾਨਿ. ਕਾਨ. ਧਾਤੁ ਅਤੇ ਰਤਨਾਂ ਦੇ ਨਿਕਲਣ ਦਾ ਥਾਂ (Mine).