Meanings of Punjabi words starting from ਚ

ਕ੍ਰਿ- ਜੀਭ ਲਗਾਕੇ ਖਾਣਾ. ਚਾਟਨਾ. ਲੇਹਨ. "ਸਿਲ ਜੋਗ ਅਲੂਣੀ ਚਟੀਐ." (ਵਾਰ ਰਾਮ ੩) ਦੇਖੋ, ਸਿਲ.


ਸੰਗ੍ਯਾ- ਚੱਟਣ ਯੋਗ੍ਯ ਪਦਾਰਥ. ਲੇਹ੍ਯ ਵਸਤੁ। ੨. ਪੋਦੀਨਾ, ਖਟਾਈ, ਨਮਕ, ਮਿਰਚ ਆਦਿਕ ਵਸਤੂਆਂ ਦਾ ਚਰਪਰਾ ਚੱਟਣ ਲਾਇਕ ਭੋਜਨ.


ਕ੍ਰਿ. ਵਿ- ਤੁਰੰਤ. ਛੇਤੀ. ਫੌਰਨ. "ਚਟਪਟ ਭਾਜੇ." (ਰਾਮਾਵ)