Meanings of Punjabi words starting from ਛ

ਸੰ. ਸੰਗ੍ਯਾ- ਅਸਲੀਅਤ ਨੂੰ ਲੁਕੋਕੇ ਕਪਟ ਨਾਲ ਹੋਰ ਬਾਤ ਅਥਵਾ ਵਸਤੁ ਨੂੰ ਪ੍ਰਗਟ ਕਰਨਾ। ੨. ਧੋਖਾ. ਫ਼ਰੇਬ। ੩. ਨ੍ਯਾਯਮਤ ਅਨੁਸਾਰ ਕਿਸੇ ਦੇ ਕਹੇ ਹੋਏ ਵਾਕ ਨੂੰ ਤਰਕ ਅਥਵਾ ਹਾਸੀ ਨਾਲ ਉਲਟੇ ਅਰਥ ਵਿੱਚ ਲਾਉਣਾ, ਜਿਵੇਂ ਕੋਈ ਕਹੇ ਕਿ- ਸਾਡੀ ਸਭਾ ਵਿੱਚ ਦੋ ਸ਼ਰੀਰ ਹੋਰ ਆਉਣ ਵਾਲੇ ਹਨ- ਇਸ ਦੇ ਉੱਤਰ ਵਿੱਚ ਕੋਈ ਆਖੇ ਕਿ ਸ਼ਰੀਰ ਤਾਂ ਇੱਕ ਹੀ ਆਫ਼ਤ ਲਿਆ ਦੇਵੇਗਾ, ਜੋ ਦੋ ਆ ਗਏ ਤਦ ਭਾਰੀ ਦੁਰਗਤਿ ਹੋਊ। ੪. ਪਲਮ. Gangrene. ਘਾਉ ਦਾ ਸੜਜਾਣਾ. "ਘਾਵ ਸੁਗਮ ਲਾਗੇ ਹੁਇ ਜੀਵਨ, ਛਲ ਤੇ ਬਚੈ ਨ ਪ੍ਰਾਨ ਨਸਾਇ." (ਗੁਪ੍ਰਸੂ) ੫. ਵਿ- ਛਲਵਾਨ. ਛਲੀ. "ਛਲ ਬਪੁਰੀ ਇਹ ਕਉਲਾ ਡਰਪੈ." (ਮਾਰੂ ਮਃ ੫)


ਸੰਗ੍ਯਾ- ਦੇਖੋ, ਛਲਕ ੧- ੨। ੨. ਪਾਣੀ ਦੀ ਲਹਿਰ (ਮੌਜ), ਜੋ ਕੰਢਿਆਂ ਨਾਲ ਟਕਰਾਕੇ ਟੁੱਟ ਜਾਂਦੀ ਹੈ. Breaker.