Meanings of Punjabi words starting from ਜ

ਉਹ ਸੰਦ (ਔਜ਼ਾਰ) ਜੋ ਜੱਟ ਦੇ ਵਰਤਣ ਵਿੱਚ ਆਉਂਦੇ ਹਨ, ਹਲ, ਸੁਹਾਗਾ, ਸਲੰਘ, ਤੰਗੁਲੀ, ਪੋਰ, ਪੰਜਾਲੀ, ਗੱਡਾ, ਕਹੀ, ਖੁਰਪਾ (ਰੰਬਾ) ਦਾਤ੍ਰੀ, ਛੱਜ, ਕਰਾਹ, ਕੁਹਾੜੀ, ਗੰਡਾਸਾ ਆਦਿ.


ਸੰਗ੍ਯਾ- ਗੰਗਾ, ਜੋ ਸ਼ਿਵ ਦੀ ਜਟਾ ਤੋਂ ਉਪਜੀ ਹੈ. (ਸਨਾਮਾ)


ਗੰਗਾ ਦਾ ਪੁਤ੍ਰ ਭੀਸਮ. (ਸਨਾਮਾ)


ਜਟਾਜੂਟ. ਜਟਾ ਦਾ ਜੂੜਾ. "ਕਰਿ ਜਟ ਜਟਾ ਜਟਜਾਟ." (ਕਾਨ ਮਃ ੪. ਪੜਤਾਲ)


ਵਿ- ਜਟਾ ਦੇ ਧਾਰਨ ਵਾਲਾ। ੨. ਸੰਗ੍ਯਾ- ਵੈਰਾਗੀ ਸਾਧੁ. "ਦੰਡਧਾਰ ਜਟਧਾਰੈ ਪੇਖਿਓ ਵਰਤ ਨੇਮ ਤੀਰਥਾਏ." (ਭੈਰ ਮਃ ੫) ੩. ਸ਼ਿਵ. ਦੇਖੋ, ਜਟਾਧਰ। ੪. ਵਟ (ਬੋਹੜ).


ਦੇਖੋ, ਜਟਾਧਰ। ੨. ਜਟਾ ਵਿੱਚੋਂ ਨਿਕਲੀ ਹੋਈ ਧਾਰਾ. ਗੰਗਾ. "ਜਾਪੇ ਚੱਲੇ ਰੱਤ ਦੇ ਸਲਲੇ ਜਟਧਾਰੀ." (ਚੰਡੀ ੩)


ਸ਼ਿਵ ਦੀ ਜਟਾ ਵਿੱਚ ਨਿਵਾਸ ਕਰਨ ਵਾਲੀ, ਗੰਗਾ. (ਸਨਾਮਾ)