Meanings of Punjabi words starting from ਝ

ਸੰਗ੍ਯਾ- ਰੇਸ਼ਮ ਜ਼ਰੀ ਮੋਤੀ ਆਦਿ ਦਾ ਲਟਕਦਾ ਹ਼ਾਸ਼ੀਆ। ੨. ਵਿਜਯ ਘੰਟਾ. ਦੇਖੋ, ਜਯ ਘੰਟਾ. "ਝਾਲਰ ਤਾਲ ਮ੍ਰਿਦੰਗ ਉਪੰਗ." (ਚੰਡੀ ੧)


ਸੰ. ਸੰਗ੍ਯਾ- ਛੋਟੀ ਢੋਲਕ.


ਸੰਗ੍ਯਾ- ਤੇਜ. ਪ੍ਰਕਾਸ਼. ਪ੍ਰਭਾ. "ਕੇਹੜਾ ਝਲੇ ਗੁਰੂ ਦੀ ਝਾਲਾ." (ਭਾਗੁ) ੨. ਧੁੱਪ. ਆਤਪ. "ਸੂਰਜੁ ਤਪੈ ਅਗਨਿ ਬਿਖ ਝਾਲਾ." (ਮਾਰੂ ਸੋਲਹੇ ਮਃ ੧) ੩. ਰਾਜਪੂਤਾਂ ਦੀ ਇੱਕ ਜਾਤਿ, ਜੋ ਗੁਜਰਾਤ ਅਤੇ ਮਾਰਵਾੜ ਵਿੱਚ ਪਾਈ ਜਾਂਦੀ ਹੈ. ਚੰਦ ਕਵੀ ਨੇ ਪ੍ਰਿਥੀਰਾਜਰਾਯਸੇ" ਵਿੱਚ ਇਸ ਦੀ ਬਹਾਦੁਰੀ ਦਾ ਜਿਕਰ ਕੀਤਾ ਹੈ.


ਕ੍ਰਿ ਵਿ- ਝਾਲਾ ਤੋਂ ਅਗ੍ਰ. ਰੌਸ਼ਨੀ ਤੋਂ ਪਹਿਲਾਂ. ਅਮ੍ਰਿਤਵੇਲੇ. "ਝਾਲਾਘੇ ਉਠਿ ਨਾਮੁ ਜਪਿ." (ਬਾਵਨ)


ਝੱਲ (ਸਹਾਰ) ਕੇ। ੨. ਸੰਗ੍ਯਾ- ਭੋਰ. ਤੜਕਾ. ਪ੍ਰਭਾਤ.


ਕ੍ਰਿ. ਵਿ- ਰੌਸ਼ਨੀ (ਪ੍ਰਕਾਸ਼) ਤੋਂ ਪਹਿਲਾਂ (ਭਾਵ ਅਮ੍ਰਿਤ ਵੇਲੇ) ਸਨਾਨ ਕਰਕੇ. ਪਹਿ ਫਟਣ ਤੋਂ ਪਹਿਲਾਂ ਨ੍ਹਾਕੇ. "ਵਡੜੈ ਝਾਲਿ ਝਲੁੰਭਲੈ ਨਾਵੜਾ ਲਈਐ ਕਿਸੁ?" (ਸਵਾ ਮਃ ੩) ਦੇਖੋ, ਝਲੁੰਭਲੈ.


ਸਿੰਧੀ. ਸੰਗ੍ਯਾ- ਪ੍ਰਕਾਸ਼. ਚਮਕ। ੨. ਤੜਕਾ. ਭੋਰ. "ਸੁਤੀ ਸੁਤੀ ਝਾਲੁ ਥੀਆ." (ਸੂਹੀ ਮਃ ੧. ਕੁਚਜੀ) "ਊਠੀ ਝਾਲੂ ਕੰਤੜੇ." (ਵਾਰ ਮਾਰੂ ੨. ਮਃ ੫)