Meanings of Punjabi words starting from ਟ

ਸੰਗ੍ਯਾ- ਟੀਕਾ. ਤਿਲਕ. "ਸਹਿ ਟਿਕਾ ਦਿਤੋਸੁ ਜੀਵਦੈ." (ਵਾਰ ਰਾਮ ੩) "ਤਿਨ ਮੁਖਿ ਟਿਕੇ ਨਿਕਲਹਿ." (ਸ੍ਰੀ ਮਃ ੧) ੨. ਦੇਖੋ, ਟਿੱਕਾ.


ਸੰਗ੍ਯਾ- ਤਿਲਕ. ਟੀਕਾ। ੨. ਵਲੀਅ਼ਹਿਦ. ਯੁਵਰਾਜ. ਰਾਜਤਿਲਕ ਦਾ ਅਧਿਕਾਰੀ ਰਾਜਕੁਮਾਰ.


ਸੰਗ੍ਯਾ- ਠਹਿਰਾਉ. ਸ੍‌ਥਿਤਿ. ਟਿਕਾਵ। ੨. ਸ਼ਾਂਤਿ.


ਕ੍ਰਿ- ਠਹਿਰਾਉਂਣਾ। ੨. ਨਿਵਾਸ ਦੇਣਾ। ੩. ਸ਼ਾਂਤ ਕਰਨਾ.


ਸੰਗ੍ਯਾ- ਇਸਥਿਤ. ਟਿਕਣ ਦਾ ਭਾਵ। ੨. ਕ੍ਰਿ. ਵਿ- ਟਿਕਦਾ. ਠਹਿਰਦਾ। ੩. ਠਹਿਰਾਈ. "ਸੰਤਨ ਕੀ ਮਨਿ ਟੇਕ ਟਿਕਾਈ." (ਬਾਵਨ) ੪. ਸੰਗ੍ਯਾ- ਟੇਕਨੀ. ਸੋਟੀ. "ਮੈ ਅੰਧੁਲੇ ਹਰਿਟੇਕ ਟਿਕਾਈ." (ਗਉ ਮਃ ੪)


ਸੰਗ੍ਯਾ- ਟਿਕਣ ਦਾ ਅਸਥਾਨ. ਠਿਕਾਣਾ। ੨. ਵਿ- ਠਹਿਰਿਆ. ਟਿਕਿਆ.


ਦੇਖੋ, ਟਿਕਾਉ. ਠਹਿਰਾਉ.


ਟਿਕਣਾ (ਰਹਿਣਾ) ਅਵਸ਼੍ਯ ਹੈ। ੨. ਟਿਕਦਾ. ਰਹਿੰਦਾ. "ਤਾਕੀ ਓਟ ਟਿਕਾਵਸਿ ਰੇ." (ਮਾਰੂ ਮਃ ੫) ੩. ਟਿਕੇਗਾ.