Meanings of Punjabi words starting from ਠ

ਸੰਗ੍ਯਾ- ਠੁੱਡਾ. ਠੋਕਰ. ਪੈਰ ਦੀ ਠੋਕਰ। ੨. ਥਿੜਕਣ ਦੀ ਕ੍ਰਿਯਾ. ਪੈਰਾਂ ਦੇ ਨਾ ਜਮਣ ਦੀ ਹ਼ਾਲਤ. "ਠੇਡੇ ਖਾਵੈ ਖਾਲਸਾ." (ਗੁਪ੍ਰਸੂ)


ਕ੍ਰਿ- ਧਕੇਲਣਾ. ਧੱਕੇ ਨਾਲ ਅੱਗੇ ਨੂੰ ਰੇਲਣਾ.


ਸੰਗ੍ਯਾ- ਸੋਟਾ. ਦੰਡ. "ਲੈਕਰਿ ਠੇਗਾ ਟਗਰੀ ਤੋਰੀ." (ਗੌਂਡ ਨਾਮਦੇਵ) ਦੇਖੋ, ਲੋਧਾ.#"ਊਠਤ ਬੈਠਤ ਠੇਗਾ ਪਰਿਹੈ." (ਗੂਜ ਕਬੀਰ) "ਜਮ ਕਾ ਠੇਗਾ ਬੁਰਾ ਹੈ." (ਸ. ਕਬੀਰ) ੨. ਅੰਗੂਠਾ. ਠੋਸਾ.