Meanings of Punjabi words starting from ਢ

ਕ੍ਰਿ- ਟੋਲਣਾ. ਭਾਲਣਾ. ਖੋਜਣਾ. "ਢੂੰਢਨ ਇਆ ਮਨ ਮਾਹਿ." (ਬਾਵਨ) "ਅਬ ਢੂੰਢਨ ਕਤਹੁ ਨ ਜਾਈ." (ਸੋਰ ਮਃ ੫) "ਢੂਢੇਦੀਏ ਸੁਹਾਗ ਕੂ." (ਸ. ਫਰੀਦ)


ਦੇਖੋ, ਢੂੰਡੀਆ.


ਸੰਗ੍ਯਾ- ਤਰੰਗ. ਲਹਿਰ। ੨. ਨਦੀ ਦਾ ਬਾਢ (ਚੜ੍ਹਾਉ). ੩. ਇੱਕ ਬਿਰਛ ਅਤੇ ਉਸ ਦਾ ਫਲ. ਇਹ ਗਾੜ੍ਹੀ ਛਾਂ ਵਾਲਾ ਸੁੰਦਰ ਦਰਖ਼ਤ ਹੈ. ਢੇਊ ਗਰਮ ਦੇਸਾਂ ਵਿੱਚ ਹੁੰਦਾ ਹੈ. ਇਸ ਦੇ ਫਲਾਂ ਦਾ ਅਚਾਰ ਪੈਂਦਾ ਹੈ. L. Artocarpus Integrifolia । ੪. ਉਹ ਲਾਟੂ ਜਿਸ ਨੂੰ ਘੁਮਾਕੇ ਉਂਨ ਆਦਿਕ ਦਾ ਡੋਰਾ ਵੱਟੀਦਾ ਹੈ। ੫. ਵਿ- ਬੇਸਮਝ.


ਇੱਕ ਜੱਟ ਜਾਤਿ. ਅਮ੍ਰਿਤਸਰ ਦੇ ਜਿਲੇ ਢੇਸੀ ਵਿਸ਼ੇਸ ਪਾਈਦੇ ਹਨ। ੨. ਇੱਕ ਬ੍ਰਾਹਮਣ, ਜੋ ਗੁਰੂ ਅਰਜਨ ਦੇਵ ਦਾ ਸਿੱਖ ਹੋ ਕੇ ਪਰਮਪਦ ਨੂੰ ਪ੍ਰਾਪਤ ਹੋਇਆ.