ਫ਼ਾ. [تجاراہ] ਤਜਾਰਹ. ਸੰਗ੍ਯਾ- ਮੁਸਾਫ਼ਿਰ। ੨. ਨਵਾਂ ਘੋੜਾ, ਜਿਸ ਪੁਰ ਸਵਾਰੀ ਨਾ ਕੀਤੀ ਹੋਵੇ। ੩. ਦੇਖੋ, ਤੁਜਾਰਾ।
ਤ੍ਯਜਨਾਰ੍ਹ. ਛੱਡਣ ਲਾਇਕ. ਤ੍ਯਾਜ੍ਯ। ੨. ਤ੍ਯਾਗਕੇ. ਤਰਕ ਕਰਕੇ. "ਕਾਮ ਕ੍ਰੋਧ ਲੋਭ ਮੋਹ ਤਜਾਰੀ." (ਸੂਹੀ ਮਃ ੫)
ਅ਼. [تجاوُز] ਸੰਗ੍ਯਾ- ਅੱਗੇ ਵਧਜਾਣ ਦਾ ਭਾਵ. ਅਧਿਕਤਾ.
ਸੰ. त्यज्. ਧਾ- ਤ੍ਯਾਗਣਾ, ਛੱਡਣਾ, ਤਰਕ ਕਰਨਾ। ੨. ਕ੍ਰਿ. ਵਿ- ਤ੍ਯਾਗਕੇ. ਛੱਡਕੇ. "ਤਜਿ ਆਪੁ ਮਿਟੈ ਸੰਤਾਪੁ." (ਆਸਾ ਛੰਤ ਮਃ ੫)
ਤ੍ਯਾਗਣ ਤੋਂ. ਤ੍ਯਾਗਨੇ ਸੇ. "ਤਜਿਐ ਅੰਨਿ ਨ ਮਿਲੈ ਗੁਪਾਲ." (ਗੌਂਡ ਕਬੀਰ) ਅੰਨ ਦੇ ਛੱਡਿਆਂ.
ਤ੍ਯਾਗੀਏ. ਤ੍ਯਾਗਦੇਓ। ੨. ਤ੍ਯਾਗ ਦਿੱਤੇ. "ਤਜੀਅਲੇ ਸਰਬ ਜੰਜਾਲ." (ਗਉ ਮਃ ੫)
ਤ੍ਯਜਨ. ਦੇਖੋ, ਤਜਨਾ. "ਸਗਲ ਤਜੀਨ ਗਗਨ ਦਉਰਾਵਉ." (ਗਉ ਕਬੀਰ) ਸਰਵ ਤ੍ਯਾਗ ਕਰਕੇ ਆਕਾਸ਼ਮੰਡਲ (ਦਿਮਾਗ ਦੇ ਮੈਦਾਨ) ਵਿੱਚ ਦੌੜਾਵਉ.
ਦੇਖੋ, ਤਾਜੀਮ. "ਕਰ ਅਰਦਾਸ ਤਜੀਮ ਬਖਾਨੀ." (ਨਾਪ੍ਰ)
ਅ਼. [تعزیِر] ਤਅ਼ਜ਼ੀਰ. ਸੰਗ੍ਯਾ- ਸਜ਼ਾ ਦੇਣਾ. ਤਾੜਨਾ. ਇਸ ਦਾ ਮੂਲ ਅ਼ਜ਼ਰ ਹੈ.
ਤ੍ਯਾਗਦਿੱਤਾ. ਛੱਡਿਆ. "ਤਜੀਲੇ ਬਨਾਰਸ ਮਤਿ ਭਈ ਥੋਰੀ." (ਗਉ ਕਬੀਰ)
ਵਿ- ਤ੍ਯਜਨ ਯੋਗ. ਤ੍ਯਜਨੀਯ. "ਰਮਈਆ ਜਪਹੁ ਪ੍ਰਾਣੀ, ਅਨ ਤਜੀਵਣ ਬਾਣੀ." (ਸ੍ਰੀ ਕਬੀਰ)¹
nan