Meanings of Punjabi words starting from ਥ

ਦੇਖੋ, ਥਿਗਲੀ.


ਸੰਗ੍ਯਾ- ਸ੍‌ਥਿਤ ਹੋਣ ਦਾ ਠਿਕਾਣਾ. ਠਹਿਰਨ ਦੀ ਥਾਂ। ੨. ਸਹੇਟ. ਮੁਲਾਕ਼ਾਤ ਲਈ ਮੁਕ਼ੱਰਰ ਕੀਤੀ ਥਾਂ.


ਸੰਗ੍ਯਾ- ਮੇਲਾ. ਸੰਗਮ. "ਬਾਨਾਰਸ ਕਰ ਗੰਗਾ ਥੇਟਾ." (ਭਾਗੁ)


ਸੰਗ੍ਯਾ- ਛਾਪ ਵਿੱਚ ਜੜਿਆ ਹੋਇਆ ਨਗੀਨਾ. "ਥੇਵਾ ਅਚਰਜ ਲਾਇਆ ਰੇ." (ਆਸਾ ਮਃ ੫) ਇੱਥੇ ਥੇਵਾ ਆਤਮਗ੍ਯਾਨ ਹੈ.


ਪ੍ਰਤ੍ਯ- ਸੇ. ਤੋਂ. "ਏਕ ਥੇਂ ਕੀਏ ਬਿਸਥਾਰੇ." (ਸਵੈਯੇ ਸ੍ਰੀ ਮੁਖਵਾਕ ਮਃ ੫)


ਸੰਗ੍ਯਾ- ਸ੍‍ਥਾਨ. ਥਾਂ. "ਗੁਰਸੇਵਾ ਤੇ ਸੁਖ ਪਾਈਐ ਹੋਰਥੈ ਸੁਖ ਨ ਭਾਲ." (ਵਾਰ ਬਿਹਾ ਮਃ ੪) ੨. ਕ੍ਰਿ. ਵਿ- ਠਿਕਾਨੇ ਸਿਰ. ਮੌਕੇ ਪੁਰ. "ਆਪੇ ਥੈ ਸਭ ਰਖਿਓਨੁ." (ਆਸਾ ਅਃ ਮਃ ੩) ੩. ਪਾਸ. ਕੋਲ. "ਪੁਕਾਰੇ ਰਾਜੇ ਸੁੰਭ ਥੈ." (ਚੰਡੀ ੩) ੪. ਪ੍ਰਤ੍ਯ- ਸੇ. ਤੋਂ.