Meanings of Punjabi words starting from ਫ

ਜਿਲਾ ਜਲੰਧਰ, ਤਸੀਲ ਨਵਾਂਸ਼ਹਰ, ਥਾਣਾ ਬੰਗੇ ਦਾ ਪਿੰਡ. ਜੋ ਰੇਲਵੇ ਸ਼ਟੇਸ਼ਨ ਬੈਹਰਾਮ ਤੋਂ ਦੋ ਮੀਲ ਉੱਤਰ ਹੈ. ਇਸ ਪਿੰਡ ਦੇ ਵਿੱਚ ਹੀ ਸਰਕਾਰੀ ਸਕੂਲ ਦੇ ਪਾਸ ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਛੋਟਾ ਜੇਹਾ ਗੁਰਦ੍ਵਾਰਾ ਹੈ. ਗੁਰੂ ਜੀ ਕਰਤਾਰਪੁਰੋਂ ਕੀਰਤਪੁਰ ਜਾਂਦੇ ਇੱਥੇ ਠਹਿਰੇ ਹਨ. ਇਸ ਨਾਲ ੩- ੪ ਘੁਮਾਉਂ ਜ਼ਮੀਨ ਹੈ. ਗੁਰਦ੍ਵਾਰੇ ਪਾਸ ਹੀ ਭਾਈ ਰਾਮਸਿੰਘ ਨਿਰਮਲੇ ਪੁਜਾਰੀ ਦੇ ਮਕਾਨ ਹਨ, ਜਿੱਥੇ ਸ਼੍ਰੀ ਗੁਰੂ ਗ੍ਰੰਥਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ.


(France) ਫ਼੍ਰਾਂਸ. ਯੂਰਪ ਦੇ ਪੱਛਮ ਦਾ ਇੱਕ ਪ੍ਰਸਿੱਧ ਦੇਸ਼, ਜਿਸ ਵਿੱਚ ਪਹਿਲਾਂ ਬਾਦਸ਼ਾਹ ਦੀ ਹੁਕੂਮਤ ਸੀ. ਤੀਜੇ ਨਪੋਲੀਅਨ (Napoleon III) ਦੀ ਹੁਕੂਮਤ ੪. ਸਿਤੰਬਰ ੧੮੭੦ ਨੂੰ ਮਿਟਾਕੇ ਸਨ ੧੮੭੫ ਵਿੱਚ ਬਾਕਾਯਦਾ ਜਮਹੂਰੀ ਸਲਤਨਤ (Republic) ਕਾਯਮ ਹੋਈ. ਇਸ ਦੇ ਉੱਤਰ ਰਿਆਸਤ ਬੈਲਜੀਅਮ ਅਤੇ ਇੰਗਲਿਸ਼ ਚੈਨਲ ਹੈ, ਪੱਛਮ ਵੱਲ ਇਟਲਾਂਟਕ ਮਹਾਸਾਗਰ, ਦੱਖਣ ਵੱਲ ਮੈਡਿਟ੍ਰੇਨੀਅਨ ਸਮੁੰਦਰ ਹੈ, ਪੂਰਵ ਇਟਲੀ ਅਤੇ ਜਰਮਨੀ ਹੈ. ਰਾਜਧਾਨੀ ਪੈਰਿਸ (Paris) ਹੈ.#ਫ੍ਰਾਂਸ ਦਾ ਰਕਬਾ ੨੧੨, ੬੬੦ ਵਰਗ ਮੀਲ ਹੈ. ਜਨ ਸੰਖ੍ਯਾ ੩੯, ੨੦੯, ੭੬੬ ਹੈ. ਇਸ ਤੋਂ ਛੁੱਟ ਏਸ਼ੀਆ, ਅਮਰੀਕਾ ਅਤੇ ਅਫਰੀਕਾ ਵਿੱਚ ਜੋ ਫ੍ਰਾਂਸ ਦਾ ਰਾਜ ਹੈ ਉਸ ਦਾ ਰਕਬਾ ੫, ੧੨੦, ੦੦੦ ਅਤੇ ਆਬਾਦੀ, ੫੩, ੫੦੦, ੦੦੦ ਹੈ.#ਫਰਾਂਸ ਦੇ ਲੋਕਾਂ ਦਾ ਸੰਬੰਧ ਹਿੰਦ ਨਾਲ ਸਨ ੧੬੬੪ ਤੋਂ ਸ਼ੁਰੂ ਹੋਇਆ, ਜਦੋਂ ਇਨ੍ਹਾਂ ਦੀ ਇੱਕ ਤਜਾਰਤੀ ਕੰਪਨੀ "La Compagni zes Inzes" ਕਾਇਮ ਹੋਈ. ਇਸ ਨੇ ਹੌਲੀ ਹੌਲੀ ਰਿਆਸਤਾਂ ਨਾਲ ਸੰਬੰਧ ਜੋੜਕੇ ਦੱਖਣ ਵਿੱਚ ਬਹੁਤ ਸਾਰਾ ਇਲਾਕਾ ਸੰਭਾਲ ਲਿਆ. ਪਰ ਇਸ ਕੰਪਨੀ ਨੂੰ ਆਪਣੇ ਦੇਸ਼ ਵੱਲੋਂ ਇਤਨੀ ਸਹਾਇਤਾ ਨਾ ਮਿਲੀ ਜਿਤਨੀ ਕਿ ਅੰਗ੍ਰੇਜ਼ੀ ਕੰਪਨੀ ਨੂੰ ਇੰਗਲੈਂਡ ਨੇ ਦਿੱਤੀ, ਇਸ ਲਈ ਇਹ ਕੰਪਨੀ ਆਪਣੀ ਤਾਕਤ ਨੂੰ ਬਹੁਤ ਨਹੀਂ ਵਧਾ ਸਕੀ.#ਅੰਗ੍ਰੇਜ਼ੀ ਕੰਪਨੀ ਨੇ, ਖ਼ਾਸ ਕਰਕੇ ਕਲਾਈਵ, ਵਾਰਨਹੇਸਟਿੰਗ ਅਤੇ ਵੈਲਜ਼ਲੇ ਦੇ ਸਮੇਂ ਫਰਾਂਸੀਸੀ ਤਾਕਤ ਨੂੰ ਭਾਰੀ ਹਾਨੀ ਪੁਚਾਈ. ਹੁਣ ਫਰਾਂਸ ਦੇ ਕਬਜੇ ਵਿੱਚ ਪਾਂਡੀਚਰੀ ਚੰਦ੍ਰਨਗਰ ਆਦਿਕ ਕੁਝ ਥਾਵਾਂ ਹਿੰਦੁਸਤਾਨ ਦੀਆਂ ਹਨ.


ਫਰਾਂਸ ਦਾ ਵਸਨੀਕ. French "ਫਰਾਸੀ ਫਿਰੰਗੀ." (ਅਕਾਲ) ੨. ਫਰਾਂਸ ਦੀ ਬੋਲੀ.


ਫਲਿਆ. ਦੇਖੋ, ਫਰ ੧.


ਫ਼ਾ. [فریاد] ਫ਼ਰਯਾਦ. ਸੰਗ੍ਯਾ- ਸਹਾਇਤਾ ਲਈ ਪੁਕਾਰ. ਦੁੱਖ ਦੇ ਦੂਰ ਕਰਨ ਲਈ ਪ੍ਰਾਰਥਨਾ.