Meanings of Punjabi words starting from ਬ

ਵਿ- ਅਨੇਕ ਰੰਗ ਦਿਖਾਉਣ ਵਾਲਾ। ੨. ਅਨੇਕ ਰੂਪ ਧਾਰਨ ਵਾਲਾ। ੩. ਮਨਮੌਜੀ.


ਸੰ. ਵਿ- ਅਧਿਕ. ਬਹੁਤ. ਜ਼੍ਯਾਦਾ। ੨. ਸੰਗ੍ਯਾ- ਆਕਾਸ਼। ੩. ਅਗਨਿ। ੪. ਮਹੀਨੇ ਦਾ ਹਨੇ੍ਹਰਾ ਪੱਖ। ੫. ਸ਼ਿਵ. ਮਹਾਦੇਵ.


ਮਹੀਨੇ ਦੇ ਅੰਧੇਰੇ ਪੱਖ ਦੇ ਦਿਨ. ਇਸੇ ਦਾ ਸੰਖੇਪ. "ਬਦਿ" ਹੈ. ਜਿਸ ਤੋਂ ਵਿਗੜਕੇ ਵਦੀ ਬਣ ਗਿਆ ਹੈ.


ਸੰਗ੍ਯਾ- ਬਹੂਤਿਆਂ ਦਾ ਅੰਤ ਕਰਨ ਵਾਲਾ, ਤੀਰ. (ਸਨਾਮਾ)


ਦੇਖੋ, ਬਹੁਰ। ੨. ਬਾਹੁਲ੍ਯਤਾ ਸਹਿਤ. ਬਹੁਤਾ. ਅਧਿਕ. ਦੇਖੋ, ਬਹੁਲ ੧.#"ਬਹੁਲੋ ਕ੍ਰਿਪਾਲਾ." (ਸਹਸ ਮਃ ੫) ਵਡਾ ਮਿਹਰਬਾਨ.


ਸੰਗ੍ਯਾ- ਇੱਕ ਤੋਂ ਅਧਿਕ ਦਾ ਗ੍ਯਾਨ ਕਰਾਉਣ ਵਾਲਾ ਸ਼ਬਦ. ਜਮਾਂ ਦਾ ਸੀਗ਼ਾ (Plural). ਜੈਸੇ- ਇੱਕ ਵਚਨ ਦੇਵਤਾ ਦਾ ਬਹੁਵਚਨ ਦੇਵਤੇ.


ਸੰ. ਵਿ- ਬਹੁਤੇ ਵ੍ਰੀਹਿ (ਚਾਉਲਾਂ) ਵਾਲਾ। ੨. ਅਨੇਕ ਧਾਨਾਂ ਵਾਲਾ। ੩. ਸੰਗ੍ਯਾ- ਵ੍ਯਾਕਰਣ ਦੇ ਛੀ ਸਮਾਸਾਂ ਵਿੱਚੋਂ ਇੱਕ ਸਮਾਸ, ਜੋ ਕਈ ਸ਼ਬਦਾਂ ਨੂੰ ਮਿਲਾਕੇ ਇੱਕ ਪਦ ਬਣਾਉਂਦਾ ਹੈ, ਜੋ ਵਿਸ਼ੇਸਣ ਰੂਪ ਹੁੰਦਾ ਹੈ, ਜੈਸੇ- ਪਦਦਲਿਤ, ਭਯਭੀਤ, ਪੀਤਮੁਖ, ਸ਼ਤ੍ਰੁਸੇਨਾਧਿਪ ਆਦਿ.


ਦੇਖੋ, ਬਹੁਰ। ੨. ਦੇਖੋ, ਬਹੁਤ.


ਦੇਖੋ, ਬਹੁਰਨਾ। ੨. ਬਾਹੁ ਫੜਨਾ. ਭੁਜਾ ਫੜਨੀ. ਸਹਾਇਕ ਹੋਣਾ. ਦੇਖੋ, ਬਾਹੁੜਨਾ.


ਫਿਰ. ਪੁਨਹ. ਦੇਖੋ, ਬਹੁਰ. "ਬਹੁੜਿ ਨ ਸੰਕਟ ਦੁਆਰਾ." (ਟੋਡੀ ਮਃ ੫) ੨. ਅਨੇਕ. ਨਾਨ੍ਹਾ. "ਬਹੁੜਿ ਬਿਧੀ ਨ ਧਾਵਾ." (ਬਿਲਾ ਛੰਤ ਮਃ ੫)