Meanings of Punjabi words starting from ਮ

ਦੇਖੋ, ਮਹਾਵਤ.


ਜਠਰਾਗਨਿ. ਗਰਭ ਦੀ ਅੱਗ। ੨. ਤ੍ਰਿਸਨਾ ਅਗਨਿ. "ਮਹਾਅਗਨਿ ਤੇ ਤੁਧੁ ਹਾਥ ਦੇ ਰਾਖੇ." (ਸੂਹੀ ਮਃ ੫) ੩. ਈਰਖਾ. ਹਸਦ। ੪. ਪ੍ਰਲੈ ਸਮੇ ਦੀ ਅੱਗ.


(ਵਿਚਿਤ੍ਰ) ਮਹਾਨ ਅੰਸ਼ ਤੋਂ ਹੋਣ ਵਾਲੀ. ਕਰਤਾਰ ਤੋਂ ਉਪਜੀ। ੨. ਮਹਾਨ ਅੰਸ਼ੁ (ਪ੍ਰਭਾ) ਤੋਂ ਭਈ.


ਮਨੁਸ਼੍ਯਗਣ. ਕੁਟੁੰਬ. ਪਰਿਵਾਰ.


ਵਿ- ਵਡੇ ਆਸ਼ਯ (ਖ਼ਿਆਲ) ਵਾਲਾ. ਦਿਲਾਵਰ। ੨. ਸੰਗ੍ਯਾ- ਡੂੰਘੇ ਥਾਹ ਵਾਲਾ, ਸਮੁੰਦਰ.