Meanings of Punjabi words starting from ਰ

ਫ਼ਾ. [رخت] ਸੰਗ੍ਯਾ- ਸਾਮਾਨ. ਅਸਬਾਬ। ੨. ਗ਼ਮ. ਰੰਜ। ੩. ਕ੍ਰੋਧ. ਗੁੱਸਾ। ੪. ਇੱਕ ਆਦਮੀ ਜੋੱਗੀ ਖ਼ੁਰਾਕ. ਪਰੋਸਾ.


ਕ੍ਰਿ. ਵਿ- ਧਾਰਨ ਕਰਦਾ। ੨. ਰਖ੍ਯਾ ਕਰਦਾ. ਬਚਾਉਂਦਾ. "ਪੈਜ ਰਖਦਾ ਆਇਆ." (ਆਸਾ ਛੰਤ ਮਃ ੪)


ਦੇਖੋ, ਰਖਣਹਾਰੁ.


ਰਖ੍ਯਾ ਕਰਨ ਵਾਲੇ ਨੇ. "ਰਾਖਿ ਲੀਏ ਤਿਨਿ ਰਖਨਹਾਰਿ, ਸਭ ਬਿਆਧਿ ਮਿਟਾਈ." (ਬਿਲਾ ਮਃ ੫)


ਦੇਖੋ, ਰਖਣਾ। ੨. ਫ਼ਾ. [رخنہ] ਰਖ਼ਨਹ. ਸੰਗ੍ਯਾ- ਛਿਦ੍ਰ. ਸੂਰਾਖ਼। ੩. ਵਿਘਨ. ਰੁਕਾਵਟ. "ਸ਼ਰਾ ਬਿਖੈ ਰਖਨਾ ਇਕ ਗੇਰਾ." (ਨਾਪ੍ਰ) ੪. ਦੋਸ. ਨੁਕ਼ਸ.