Meanings of Punjabi words starting from ਲ

ਵਿ- ਲਘੁ. ਛੋਟਾ. ਲਘੁਤਾ ਵਾਲਾ. "ਰੂਪ ਧਰ੍ਯੋ ਲਘਵਾ." (ਕ੍ਰਿਸਨਾਵ)


ਕ੍ਰਿ- ਉਲੰਘਨ ਕਰਾਉਣਾ. ਪਾਰ ਕਰਨਾ. "ਗੁਰਸਬਦੀ ਪਾਰਿ ਲਘਾਇ." (ਸ੍ਰੀ ਮਃ ੪. ਵਣਜਾਰਾ) "ਸਬਦ ਲਘਾਵਣਹਾਰੁ." (ਸ੍ਰੀ ਅਃ ਮਃ ੧)


ਪੁਰਾਣੇ ਜ਼ਮਾਨੇ ਰਸਤਿਆਂ ਪੁਰ ਰੱਖੀ ਹੋਈ ਪਹਰੂਆਂ ਦੀ ਟੋਲੀ, ਜੋ ਸੌਦਾਗਰਾਂ ਨੂੰ ਅੰਦੇਸ਼ੇ ਵਾਲੇ ਰਾਹ ਤੋਂ ਨਾਲ ਹੋਕੇ ਲੰਘਾ ਦਿੰਦੀ ਸੀ. "ਵਣਜਾਰੇ ਸਿਖ ਆਵਦੇ ਸਬਦਿ ਲਘਾਵਣਹਾਰੁ." (ਮਃ ੪. ਵਾਰ ਗਉ ੧) ੨. ਸਮੁੰਦਰ ਜਾਂ ਨਦੀ ਤੋਂ ਪਾਰ ਕਰਨ ਵਾਲਾ.


ਸੰ. ਸੰਗ੍ਯਾ- ਇੱਕ ਸਿੱਧੀ, ਜਿਸ ਤੋਂ ਹੌਲਾ ਰੂਪ ਧਾਰ ਸਕੀਦਾ ਹੈ. ਦੇਖੋ, ਅਸਟਸਿੱਧਿ.


ਸੰਗ੍ਯਾ- ਲਘੁਸ਼ੰਕਾ. ਪੇਸ਼ਾਬ. ਮੂਤ੍ਰ.


ਸੰ. ਵਿ- ਛੋਟਾ। ੨. ਹਲਕਾ. ਹੌਲਾ। ੩. ਸੁੰਦਰ. ਖੂਬਸੂਰਤ। ੪. ਕ੍ਰਿ. ਵਿ- ਛੇਤੀ. "ਕੰਠ ਲਗਾਏ ਲਘੁ ਗਹਿ ਹਾਥਾ." (ਨਾਪ੍ਰ) ੫. ਸੰਗ੍ਯਾ- ਇੱਕ ਮਾਤ੍ਰਾ ਵਾਲਾ ਅੱਖਰ ਹ੍ਰਸ੍ਵ। ੬. ਲਘੁਸ਼ੰਕਾ ਦਾ ਸੰਖੇਪ. ਮੂਤ੍ਰਤ੍ਯਾਗ. "ਮੈ ਅਬ ਹੀ ਲਘੁ ਕੇ ਹਿਤ ਜੈਹੋਂ." (ਚਰਿਤ੍ਰ ੧੮)


ਸੰਗ੍ਯਾ- ਮੂਤ੍ਰਤ੍ਯਾਗ. ਚੀਤਾ ਕਰਨਾ. ਪੇਸ਼ਾਬ ਕਰਨਾ. ਥੋੜੀ ਸ਼ੰਕਾ (ਸੂਗ) ਜਿਸ ਦੇ ਕਰਨ ਵਿੱਚ ਹੋਵੇ. ਇਸ ਦੇ ਮੁਕਾਬਲੇ ਸ਼ੌਚ ਜਾਣਾ ਦੀਰਘ ਸ਼ੰਕਾ ਹੈ. "ਪ੍ਰਿਥੀਆ ਲਾਗੋ ਲਘੁ ਸ਼ੰਕਾ ਕਰ." (ਗੁਵਿ ੬)


ਹੱਥ ਦਾ ਚਾਲਾਕ. ਚਾਲਾਕਦਸ੍ਤ. ਫੁਰਤੀ ਨਾਲ ਹੱਥਾਂ ਤੋਂ ਕੰਮ ਲੈਣ ਵਾਲਾ। ੨. ਛੇਤੀ ਛੇਤੀ ਤੀਰ ਚਲਾਉਣ ਵਾਲਾ.