Meanings of Punjabi words starting from ਸ

ਸੰ. ਸਹੁਰਿ. ਸੰਗ੍ਯਾ- ਸੂਰਜ। ੨. ਅੱਕ। ੩. ਵਿ- ਪ੍ਰਬਲ। ੪. ਉੱਤਮ. "ਗੁਰੁ ਸਬਦ ਸਹੀੜੀ." (ਭਾਗੁ) ੫. ਸੰਗ੍ਯਾ- ਸਹੀ ਦੇ ਅੰਤ ੜੀ ਪ੍ਰਤ੍ਯਯ ਤੋਂ ਸਤ੍ਯਤਾ. ਸਚਾਈ.


ਦੇਖੋ, ਸਹ। ੨. ਸ਼ੌ. ਪਤੀ. ਦੇਖੋ, ਸਹ ੨. "ਸਹੁ ਕਹੈ ਸੁ ਕੀਜੈ." (ਤਿਲੰ ਮਃ ੧) ੩. ਦੇਖੋ, ਸਹਨ. "ਸਹੁ ਵੇ ਜੀਆ, ਅਪਣਾ ਕੀਆ." (ਵਾਰ ਆਸਾ)


ਇੱਕ ਪਾਖੰਡੀ ਫਕੀਰ, ਜੋ ਰਾਤ ਨੂੰ ਇਸਤ੍ਰੀ ਦਾ ਵੇਸ ਧਾਰਕੇ ਆਖਦਾ ਸੀ ਕਿ ਮੇਰੇ ਪਾਸ ਪਤੀ ਹੋਕੇ ਪਰਮੇਸ਼੍ਵਰ ਸੇਜਾ ਤੇ ਆਉਂਦਾ ਹੈ. "ਦੂਜ ਚਾਂਦਨੀ ਰਾਤ ਕੋ ਸਹੁ ਆਵੈ ਮੁਝ ਪਾਸ." (ਨਾਪ੍ਰ) ਸਤਿਗੁਰੂ ਨਾਨਕ ਦੇਵ ਦੇ ਉਪਦੇਸ਼ ਨਾਲ ਇਹ ਪਾਖੰਡ ਤਿਆਗਕੇ ਸੱਚਾ ਸਾਧੁ ਬਣਿਆ.


ਦੇਖੋ, ਸਸੁਰਾਰ. "ਸਹੁਰਾ ਵਾਦੀ." (ਵਾਰ ਰਾਮ ੨. ਮਃ ੫) ਭਾਵ- ਅਗ੍ਯਾਨ.


ਸੰਗ੍ਯਾ- ਸੌਂਹ. ਸ਼ਪਥ. ਸੁਗੰਦ. ਕਸਮ. ਪ੍ਰਤਿਗ੍ਯਾ.