Meanings of Punjabi words starting from ਹ

ਮਾਰਸੁੱਟੀ. ਨਾਸ਼ ਕਰ ਦਿੱਤੀ. "ਹਤਤਿਆਗੀ ਹਉਮੈ." (ਮਾਰੂ ਸੋਲਹੇ ਮਃ ੫)


ਸੰ. ਹਨਨ. ਸੰਗ੍ਯਾ- ਮਾਰਨਾ. ਪ੍ਰਾਣ ਨਾਸ਼ ਕਰਨ ਦੀ ਕ੍ਰਿਯਾ. ਵਧ.


ਅ਼. [حتّےٰ] ਹ਼ੱਤਾ ਕਿਰ. ਵਿ- ਇੱਥੋਂ ਤੀਕ. ਯਹਾਂ ਤੱਕ.


ਸੰ. ਸੰਗ੍ਯਾ- ਵਧ. ਪ੍ਰਾਣ ਨਾਸ਼. ਮਾਰਨ ਦੀ ਕ੍ਰਿਯਾ.


ਸੰ. ਹਤ੍ਯਾ. ਸੰਗ੍ਯਾ- ਵਧ. ਨਾਸ਼. ਪ੍ਰਾਣਾਂ ਨੂੰ ਸ਼ਰੀਰ ਤੋਂ ਵਿਛੋੜਨ ਦੀ ਕ੍ਰਿਯਾ. ਕਤਲ. ਖ਼ੂਨ. "ਅਸੰਖ ਗਲ ਵਢਿ ਹਤਿਆ ਕਮਾਹਿ." (ਜਪੁ) ਦੇਖੋ, ਹਤ੍ਯਾ.