Meanings of Punjabi words starting from ਅ

ਦੇਖੋ, ਅੱਬੁਲਫ਼ਜ਼ਲ। ੨. ਦੇਖੋ, ਅੱਯਾਰ.


ਫ਼ਾ. [ایال] ਸੰਗ੍ਯਾ- ਕੇਸ਼ਰ. ਸ਼ੇਰ ਘੋੜੇ ਆਦਿ ਦੀ ਗਰਦਨ ਦੇ ਲੰਮੇ ਬਾਲ। ੨. ਅ਼. [عیال] ਅ਼ਯਾਲ. ਸੰਗ੍ਯਾ- ਕੁਟੰਬ. ਪਰਿਵਾਰ। ੩. ਸਤਾਨ। ੪. ਜਿਸ ਦੇ ਪਾਲਨ ਦੀ ਜਿੰਮੇਵਾਰੀ ਹੋਵੇ. ਨੌਕਰ ਆਦਿ.


ਦੇਖੋ, ਅਜਾਲੀ.


ਅ਼. [عیان] ਵਿ- ਸਾਫ. ਖੁਲ੍ਹਾ. ਭ੍ਰਮ ਰਹਿਤ.


ਸੰ. ਵ੍ਯ- ਕੋਮਲ ਸੰਬੋਧਕ ਸ਼ਬਦ. ਐ! ਹੇ!


ਸੰ. ਅਯੁਕ੍ਤ. ਵਿ- ਅਯੋਗ੍ਯ. ਨਾ ਮੁਨਾਸਿਬ। ੨. ਨਾ ਜੁੜਿਆ ਹੋਇਆ. ਨਾ ਮਿਲਿਆ ਹੋਇਆ. ਅਲਗ. ਵੱਖਰਾ.#ਅਯੁਤ.#ਸੰ. ਸੰਗ੍ਯਾ- ਦਸ ਹਜ਼ਾਰ. "ਅਯੁਤ ਬਰਖ ਤ੍ਰੇਤੇ ਚਿਤ ਧਰਹੀ." (ਨਾਪ੍ਰ)


ਦੇਖੋ, ਅਯੋਧ੍ਯਾ.


ਅ- ੲ- ਊ- ਅੰ- ਅਃ ਟਾਂਕਰਿਆਂ ਦੀ ਮੁਹਾਰਨੀ ਪੜ੍ਹਾਨ ਵੇਲੇ ਪਾਧੇ ਇਸ ਤਰ੍ਹਾਂ ਉੱਚਾਰਣ ਕਰਦੇ ਹਨ, ਜਿਸ ਅਨੁਸਾਰ ਸਤਿਗੁਰੂ ਨੇ ਉਪਦੇਸ਼ ਦਿੱਤਾ ਹੈ. "ਅਯੋਅੰਙੈ ਸਭ ਜਗ ਆਇਆ ਕਾਖੈ ਘੰਙੈ ਕਾਲ ਭਇਆ." (ਆਸਾ ਪਟੀ ਮਃ ੩)


ਸੰ. ਸੰਗ੍ਯਾ- ਜੁਦਾਈ. ਭਿੰਨਤਾ। ੨. ਕੁ ਸਮਯ (ਕੁ ਸਮਾ). ਖੋਟਾ ਵੇਲਾ। ੩. ਦੇਖੋ, ਅਯੋਗ੍ਯ.