Meanings of Punjabi words starting from ਕ

ਕ੍ਰਿ. ਵਿ- ਕੈਸੇ. ਕਿਸ ਪ੍ਰਕਾਰ. ਕਿਵੇਂ. "ਕਿਵਕਰਿ ਆਖਾ ਕਿਵ ਸਾਲਾਹੀ?" (ਜਪੁ)


ਪੂ. ਸੰਗ੍ਯਾ- ਕਿਵਾੜੀ. ਕਵਾਟ. ਪਟ. ਤਖਤੇ। ੨. ਤਾਕੀ. ਮੋਰੀ। ੩. ਦੇਖੋ, ਕਿਵਰੀਆ ੨.


ਦੇਖੋ, ਕਿਵਰਿਯਾ। ੨. ਕਿਵਾੜ ਪੁਰ ਰਹਿਣ ਵਾਲਾ. ਪਹਿਰੇਬਰਦਾਰ. ਦ੍ਵਾਰਪਾਲ.


ਦੇਖੋ, ਕਵਾਟ. "ਦਰਸਨੁ ਦੀਜੈ ਖੋਲਿ ਕਿਵਾਰ." (ਬਿਲਾ ਕਬੀਰ)


ਸੰਗ੍ਯਾ- ਛੋਟੀ ਤਾਕੀ. ਮੋਰੀ। ੨. ਛੋਟੇ ਤਖਤੇ. ਕਿਵਾੜੀ। ੩. ਵਿ- ਕਿਵਾੜ ਦੀ ਨਿਗਰਾਨੀ ਕਰਨ ਵਾਲਾ. ਡਿਹੁਡੀ ਦਾ ਦਾਰੋਗਾ. ਦਰਵਾਜ਼ੇ ਦਾ ਅਫ਼ਸਰ. "ਕਾਮ ਕਿਵਾਰੀ ਦੁਖ ਸੁਖ ਦਰਵਾਨੀ." (ਭੈਰ ਕਬੀਰ) ਕਾਮ ਕਿਲੇ ਦਾ ਜਮਾਦਾਰ ਹੈ, ਦੁਖ ਸੁਖ ਦੋ ਦਰਵਾਜ਼ੇ ਦੇ ਚੌਕੀਦਾਰ ਹਨ। ੪. ਸੰਗ੍ਯਾ- ਰਾਜ- ਪੂਤਾਨੇ ਵਿੱਚ ਇੱਕ ਟੈਕਸ, ਜੋ ਹਰ ਘਰ ਦੇ ਹਿਸਾਬ ਵਸੂਲ ਹੁੰਦਾ ਹੈ.


ਦੇਖੋ, ਕਪਾਟ ਅਤੇ ਕਵਾਟ.


ਦੇਖੋ, ਕਿਵਾਰੀ.