Meanings of Punjabi words starting from ਸ

ਸਾਮਵੇਦ ਦੇ ਗਾਉਣ ਤੋਂ ਉਪਜਿਆ, ਹਾਥੀ. ਪੁਰਾਣਾਂ ਵਿੱਚ ਜਿਕਰ ਹੈ ਕਿ ਬ੍ਰਹ੍‌ਮਾ ਨੇ ਇੱਕ ਵੇਰ ਸਾਮਦੇਵ ਗਾਇਆ, ਜਿਸਤੋਂ ਹਾਥੀ ਪੈਦਾ ਹੋ ਗਿਆ.


ਸੰਗ੍ਯਾ- ਅੱਗਾ. ਅਗ੍ਰ ਭਾਗ। ੨. ਮੁਕਾਬਿਲਾ. ਟਾਕਰਾ। ੩. ਕ੍ਰਿ. ਸੰਭਾਲਨਾ.


ਕ੍ਰਿ. ਵਿ- ਅੱਗੇ. ਸੰਮੁਖ. "ਜਾਂ ਗੁਰੁ ਦੇਖਾ ਸਾਮਣੇ." (ਸੂਹੀ ਅਃ ਮਃ ੪)


ਦੇਖੋ, ਸਾਮ੍ਯਤਾ.


ਦੇਖੋ, ਸਾਮਣਾ ਅਤੇ ਸਾਮਣੇ.


ਵਿ- ਸ਼੍ਯਾਮਲ. ਸਾਉਲਾ. ਸਾਂਵਲਾ। ੨. ਸਮਰ (ਯੁੱਧ) ਕਰਤਾ. ਯੋਧਾ. "ਪੁਜ੍ਯੋ ਨਰਿੰਦ ਸਾਮਰੰ." (ਗੁਵਿ ੧੦)