Meanings of Punjabi words starting from ਕ

ਕ੍ਰਿ. ਵਿ- ਕੈਸੇ. ਕਿਮਿ. ਕਿਸੇ ਪ੍ਰਕਾਰ. "ਮਲੁ ਹਉਮੈ ਧੋਤੀ ਕਿਵੈ ਨ ਉਤਰੈ." (ਸ੍ਰੀ ਮਃ ੩)


ਕਰਨਾ ਹੈ. "ਤ੍ਰ੍ਯੋਦਸ ਬਰਸ ਗਏ ਫਿਰ ਐਹੈਂ। ਜਾਹੁ ਹਮੈ ਕਛੁ ਕਾਜ ਕਿਵੈਹੈ." (ਰਾਮਾਵ) ਹੇ ਭਰਤ! ਜਾਓ ਅਸੀਂ ਕੁਝ ਕੰਮ ਕਰਨਾ ਹੈ। ੨. ਕੈਸੇ (ਕਿਸ ਪ੍ਰਕਾਰ) ਹੈ?


ਦੇਖੋ, ਕਿਵ। ੨. ਕਿਯੰ (ਕੀਤਾ) ਦੀ ਥਾਂ ਭੀ ਇਹ ਸ਼ਬਦ ਆਇਆ ਹੈ. "ਹਰ ਕੋਪ ਕਿਵੰ." (ਰੁਦ੍ਰਾਵ)


ਮੁਲ. ਸੰਗ੍ਯਾ- ਹੋਕਾ. ਸਾਵਧਾਨ ਕਰਨ ਲਈ ਕੀਤੀ ਪੁਕਾਰ. ਪੋਠੋਹਾਰ ਵਿੱਚ ਕੈੜ ਆਖਦੇ ਹਨ. "ਕਿੜੀ ਪਵੰਦੀ ਮੁਹਾਇਓਨੁ." (ਸੋਰ ਅਃ ਮਃ ੩) "ਕਿੜੀ ਪਵੰਦੀਈ ਖੜਾ ਨ ਆਪਿ ਮੁਹਾਇ." (ਸ. ਫਰੀਦ)


ਸੰ. किम ਵ੍ਯ- ਕਿਆ. ਕੀ. "ਜੋਗੇ ਨ ਕਿੰ ਜਗੇ ਨ ਕਿੰ?" (ਗੂਜ ਜੈਦੇਵ) "ਕਿੰ ਕਰੀ ਬਿਕਾਰ?" (ਸਾਰ ਪੜਤਾਲ ਮਃ ੫)


ਦੇਖੋ, ਕਿੰਸ਼ੁਕ.


ਸੰ. ਸੰਗ੍ਯਾ- ਕਿੰ (ਕੀ ਹੈ) ਸ਼ੁਕ (ਤੋਤੇ) ਦੀ ਚੁੰਜ ਜਿਸ ਅੱਗੇ? ਕੇਸੂ. ਪਲਾਸ ਦਾ ਫੁੱਲ. ਕੇਸੂ ਦੀ ਸ਼ਕਲ ਤੋਤੇ ਦੀ ਚੁੰਜ ਜੇਹੀ ਹੁੰਦੀ ਹੈ। ੨. ਢੱਕ. ਪਲਾਹ। ੩. ਪਲਾਸ ਦਾ ਪੱਤਾ.


ਦੇਖੋ, ਕਿੰਕਨੀ.


ਅਞਾਣ ਲਿਖਾਰੀ ਨੇ "ਕੰਕ੍ਯਾਨਰਿ" ਦੀ ਥਾਂ ਸ਼ਸਤ੍ਰਨਾਮਮਾਲਾ ਵਿੱਚ ਅਸ਼ੁੱਧ ਪਾਠ ਲਿਖ ਦਿੱਤਾ ਹੈ. ਕੰਕ੍ਯਾਨ (ਘੋੜੇ) ਦਾ ਵੈਰੀ ਸ਼ੋਰ.