Meanings of Punjabi words starting from ਨ

ਕ੍ਰਿ- ਕਵਚ ਪਹਿਰੇ ਬਿਨਾ ਅਤੇ ਢਾਲ ਆਦਿ ਦੀ ਓਟ ਬਿਨਾ ਜੰਗ ਕਰਨਾ। ੨. ਕਿਸੇ ਵਡੇ ਕਾਰਯ ਨੂੰ ਸਾਮਰਥ੍ਯ ਨਾ ਹੋਣ ਪੁਰ ਭੀ ਦੂਜੇ ਦੀ ਸਹਾਇਤਾ ਬਿਨਾ ਕਰਨਾ.


ਮੁਲ. ਵਿ- ਛੋਟਾ. ਕੁਮਾਰ. ਦੇਖੋ, ਨਢੜਾ. ਭਾਵ- ਕਾਮਭਾਵ ਤੋਂ ਰਹਿਤ. "ਜੇ ਜਾਣਾ ਸਾਹੁ ਨੰਢੜਾ ਤਾਂ ਥੋੜਾ ਮਾਣ ਕਰੀ." (ਸ. ਫਰੀਦ) ੨. ਦੇਖੋ, ਨਵੋਢਾ. "ਨੰਢੀ ਕੰਤੁ ਨ ਰਾਵਿਓ ਵਡੀ ਥੀ ਮੁਈਆਸੁ." (ਸ. ਫਰੀਦ)


ਸੰ. नन्द्. ਧਾ- ਆਨੰਦ ਪ੍ਰਾਪਤ ਕਰਨਾ, ਸੁਖੀ ਹੋਣਾ, ਉਪਕਾਰ ਮੰਨਣਾ, ਵ੍ਰਿੱਧੀ ਪ੍ਰਾਪਤ ਕਰਨਾ, ਉਸਤਤਿ ਕਰਨਾ। ੨. ਸੰਗ੍ਯਾ- ਆਨੰਦ. "ਬਢ੍ਯੋ ਨੰਦ ਜੀ ਕੋ." (ਚਰਿਤ੍ਰ ੨੮੬) "ਜਗਤ ਭਗਤ ਦਾ ਨੰਦ." (ਨਾਪ੍ਰ) ਜਗਤ ਵਿਚ ਭਗਤਾਂ ਨੂੰ ਆਨੰਦ ਦਾਤਾ। ੩. ਪਾਰਬ੍ਰਹਮ. ਕਰਤਾਰ, ਜੋ ਆਨੰਦਰੂਪ ਹੈ। ੪. ਕੁਬੇਰ ਦੀ ਇੱਕ ਨਿਧਿ, ਜਿਸ ਦੀ ਗਿਣਤੀ 'ਨੌ ਨਿਧੀਆਂ' ਵਿੱਚ ਹੈ। ੫. ਵਿਸਨੁ। ੬. ਪੁਤ੍ਰ. "ਤੇਗਬਹਾਦੁਰ ਨੰਦ." (ਗੁਪ੍ਰਸੂ) ੭. ਵਰੀਯਸੀ ਦੇ ਪੇਟ ਤੋਂ ਪਰਜਨ੍ਯ ਦਾ ਪੁਤ੍ਰ, ਗੋਕੁਲ ਦੇ ਗੋਪਾਂ ਦਾ ਮੁਖੀਆ, ਯਸ਼ੋਦਾ ਦਾ ਪਤਿ, ਜੋ ਕ੍ਰਿਸਨ ਜੀ ਦੇ ਪਾਲਣ ਵਾਲਾ ਪਿਤਾ ਸੀ. "ਤੁਮ ਜੁ ਕਹਤ ਹਉ ਨੰਦ ਕੋ ਨੰਦਨੁ." (ਗਉ ਕਬੀਰ) ੮. ਵਿਸਨੁ ਦਾ ਇੱਕ ਨਿਕਟਵਰਤੀ ਸੇਵਕ. ਪਾਰਖਦ. "ਨੰਦਾਦਿਕ ਪ੍ਰਭੂ ਕਿੰਕਰ ਤੇਈ." (ਨਾਪ੍ਰ) ਦੇਖੋ, ਪਾਰਖਦ।#੯. ਮਹਾਤਮਾ ਬੁੱਧ ਦਾ ਮਤੇਰ ਭਾਈ। ੧੦. ਮਗਧ ਦਾ ਇੱਕ ਪ੍ਰਤਾਪੀ ਰਾਜਾ ਜਿਸ ਦਾ ਨਾਮ ਮਹਾਪਦਮ ਅਤੇ ਪਦਵੀ "ਨੰਦ"ਸੀ. ਮਹਾਪਦਮ ਨੇ ਆਪਣੇ ਉੱਦਮ ਨਾਲ B. C.¹ ੪੧੩ ਵਿੱਚ ਨੰਦਰਾਜ ਕਾਇਮ ਕੀਤਾ. ਇਸ ਦੇ ਜਾਨਸ਼ੀਨ (ਉੱਤਰਾਧਿਕਾਰੀ) ਅੱਠ ਰਾਜਾ ਭੀ ਨੰਦ ਕਹਾਏ. ਨੰਦਵੰਸ਼ ਦਾ ਰਾਜ ੯੧ ਵਰ੍ਹੇ ਵਿੱਚ ਸਮਾਪਤ ਹੋਗਿਆ. ਦੇਖੋ, ਚੰਦ੍ਰਗੁਪਤ।#੧੧ ਨੌ ਸੰਖ੍ਯਾ ਬੋਧਕ, ਕਿਉਂਕਿ ਨੰਦ ਨਾਮ ਦੇ ਪ੍ਰਸਿੱਧ ਰਾਜੇ ਨੌ ਹੋਏ ਹਨ। ੧੨. ਡੱਡੂ, ਜੋ ਵਰਖਾ ਵਿੱਚ ਆਨੰਦ ਹੁੰਦਾ ਹੈ.