Meanings of Punjabi words starting from ਕ

ਸੰ. किङकिणी ਕਿੰਕਿਣੀ. ਸੰਗ੍ਯਾ- ਥੋੜਾ ਸ਼ਬਦ ਕਰਨ ਵਾਲੀ ਤੜਾਗੀ. ਛੁਦ੍ਰਘੰਟਿਕਾ. ਘੁੰਗਰੂਆਂ ਵਾਲੀ ਤੜਾਗੀ. "ਕਿੰਕਨੀ ਸਬਦ ਝਨਤਕਾਰ ਖੇਲ ਪਾਹਿ ਜੀਉ." (ਸਵੈਯੇ ਮਃ ੪. ਕੇ)


ਸੰ. किङ्कर ਸੰਗ੍ਯਾ- ਦਾਸ. ਸੇਵਕ. ਉਹ ਸੇਵਕ ਜੋ ਨੀਚ ਸੇਵਾ ਭੀ ਕਰ ਸਕੇ. ਭਾਵ- ਸ੍ਵਾਮੀ ਦਾ ਨਿੰਦਿਤ ਕਰਮ ਭੀ ਕਰੇ। ੨. ਇੱਕ ਰਾਖਸ ਜਾਤਿ.


ਸੇਵਕਾਂ ਵਾਲੀ ਸੈਨਾ. ਜਿਸ ਵਿੱਚ ਬਹੁਤ ਚਾਕਰ ਹਨ. (ਸਨਾਮਾ)


ਸੰਗ੍ਯਾ- ਦਾਸੀ. ਟਹਿਲਣ. "ਸੁਭ ਬਚਨ ਬੋਲ ਗੁਨ ਅਮੋਲ ਕਿੰਕਰੀ ਬਿਕਾਰ." (ਸਾਰ ਮਃ ੫. ਪੜਤਾਲ) ਵਿਕਾਰ ਦਾਸੀ ਵਾਙ ਸੇਵਾ ਕਰਨ ਵਾਲੇ ਹੋ ਜਾਣਗੇ। ੨. ਕਿੰ- ਕਰੀ? ਕੀ ਕਰ ਸਕਦੇ ਹਨ?


ਵਿ- ਕਿੰਕਿਣੀ (ਛੁਦ੍ਰਘੰਟਿਕਾ) ਧਾਰਨ ਵਾਲੀ. ਦੇਖੋ, ਕਿੰਕਨੀ "ਕਿੰਕੜੀ ਕਾਲਕਾ." (ਪਾਰਸਾਵ)


ਘੋੜਾ. ਦੇਖੋ, ਕੰਕ੍ਯਾਨ.


ਘੋੜਾ. ਦੇਖੋ, ਕੰਕ੍ਯਾਨ. "ਮੁੰਡਹਿ ਤੁੰਡਹਿ ਰੁੰਡਹਿ ਚੀਰ ਪਲਾਨ ਕਿਕਾਨ ਧਸੀ ਵਸੁਧਾ ਮਹਿਂ." (ਚੰਡੀ ੧)


ਦੇਖੋ, ਕੰਕ੍ਯਾਨ.


ਦੇਖੋ, ਕਿੰਕਨੀ.


ਸੰ. ਸੰਗ੍ਯਾ- ਘੋੜਾ। ੨. ਭ੍ਰਮਰ. ਭੌਰਾ। ੩. ਕੋਕਿਲਾ. ਕੋਇਲ.


ਸੰਗ੍ਯਾ- ਸੰ. ਕਿੰਨਰੀ. ਕਿੰਗਰੀ. "ਕਿੰਕੁਰੀ ਅਨੂਪ ਵਾਜੈ." (ਰਾਮ ਮਃ ੫)