ਸੰ नन्दक. ਵਿ- ਆਨੰਦ ਕਰਨ ਵਾਲਾ। ੨. ਸੰਗ੍ਯਾ- ਵਿਸਨੁ ਦਾ ਖੜਗ। ੩. ਡੱਡੂ. ਮੇਂਡਕ.
ਦੇਖੋ, ਨੰਦਕ ੨. "ਧਨੁ ਸਾਰਁਗ ਨੰਦਗ ਖੱਗ ਭਰ੍ਣ." (ਸਮੁਦ੍ਰ ਮਥਨ)
ਮਥੁਰਾ ਤੋਂ ਚੌਦਾਂ ਕੋਹ ਪੁਰ ਕ੍ਰਿਸਨ ਜੀ ਦੇ ਪਾਲਕ ਪਿਤਾ ਨੰਦ ਗੋਪ ਦੇ ਰਹਿਣ ਦਾ ਗ੍ਰਾਮ। ੨. ਦੇਖੋ, ਨੰਦਿਗ੍ਰਾਮ.
ਡਰੋਲੀ ਨਿਵਾਸੀ ਉਮਰਸ਼ਾਹ ਦਾ ਪੋਤਾ, ਜੋ ਡਰੋਲੀ ਦੇ ਇਲਾਕੇ ਦਾ ਮਸੰਦ ਸੀ. ਗੁਰੂ ਗੋਬਿੰਦਸਿੰਘ ਸਾਹਿਬ ਨੇ ਇਸ ਨੂੰ ਆਪਣਾ ਦੀਵਾਨ ਅਤੇ ਸੈਨਾਨੀ ਥਾਪਿਆ. ਇਸ ਨੇ ਭੰਗਾਣੀ ਦੇ ਯੁੱਧ ਵਿੱਚ ਵਡੀ ਵੀਰਤਾ ਦਿਖਾਈ, ਜਿਸ ਦਾ ਜ਼ਿਕਰ ਵਿਚਿਤ੍ਰ ਨਾਟਕ ਦੇ ੮. ਵੇਂ ਅਧ੍ਯਾਯ ਵਿੱਚ ਹੈ, ਯਥਾ- "ਤਹਾਂ ਨੰਦਚੰਦੰ ਕਿਯੋ ਕੋਪ ਭਾਰੋ। ਲਗਾਈ ਬੱਰਛੀ ਕ੍ਰਿਪਾਣੰ ਸਁਭਾਰੋ। ਤੁਟੀ ਤੇਗ ਤ੍ਰਿੱਖੀ ਕਢੇ ਜੰਮਦੱਢੰ। ਹਠੀ ਰਾਖਿਯੰ ਲੱਜ ਬੰਸੰ ਸਨੱਢੰ."#ਇੱਕ ਵੇਰ ਉਦਾਸੀ ਸਾਧੂ ਗ੍ਰੰਥਸਾਹਿਬ ਲਿਖਕੇ ਕਲਗੀਧਰ ਦੇ ਦਸ੍ਤਖ਼ਤ ਲਈ ਆਨੰਦਪੁਰ ਲਿਆਏ.¹ ਨੰਦਚੰਦ ਨੇ ਇਹ ਕਾਪੀ ਘਰ ਰੱਖਲਈ ਅਰ ਉਦਾਸੀਆਂ ਨੂੰ ਵਾਪਿਸ ਦੇਣੋਂ ਇਨਕਾਰ ਕੀਤਾ. ਜਦ ਸਾਧਾਂ ਨੇ ਦਸ਼ਮੇਸ਼ ਪਾਸ ਸ਼ਕਾਇਤ ਕੀਤੀ, ਤਦ ਨੰਦਚੰਦ ਡਰਦਾ ਮਾਰਿਆ ਆਨੰਦਪੁਰੋਂ ਚੋਰੀ ਨੱਠਕੇ ਧੀਰਮੱਲ ਪਾਸ ਕਰਤਾਰਪੁਰ ਚਲਾਗਿਆ. ਉਸ ਨੇ ਦਸ਼ਮੇਸ਼ ਦਾ ਜਾਸੂਸ ਸਮਝਕੇ ਮਰਵਾਦਿੱਤਾ. ਨੰਦਚੰਦ ਦਾ ਸਸਕਾਰ ਕਾਲੇਸੰਙਾ ਹੋਇਆ.#ਉਦਾਸੀਆਂ ਤੋਂ ਖੋਹੀਹੋਈ ਗ੍ਰੰਥਸਾਹਿਬ ਜੀ ਦੀ ਬੀੜ ਹੁਣ ਡਰੋਲੀ ਵਿੱਚ ਹੈ.
ਸੰਗ੍ਯਾ- ਨੰਦ ਦੇ ਪਾਲਿਤ ਪੁਤ੍ਰ ਕ੍ਰਿਸਨ ਜੀ। ੨. ਪੁਤ੍ਰ ਦਾ ਬੇਟਾ. ਪੋਤਾ.
ਸੰਗ੍ਯਾ- ਮਗਧ ਦੇਸ਼, ਜਿੱਥੇ ਨੰਦਕੁਲ ਨੇ ਰਾਜ ਕੀਤਾ ਹੈ. ਦੇਖੋ ਨੰਦ ੧੦.
ਸੰ. ਵਿ- ਆਨੰਦ ਦਾਇਕ. "ਨੰਦਨ ਜਗ ਬਾਨੀ ਪਗ ਬੰਦਨ." (ਨਾਪ੍ਰ) ੨. ਸੰਗ੍ਯਾ- ਪੁਤ੍ਰ. ਬੇਟਾ. "ਨੰਦਣ ਫੇਰੁ ਸੁਛੰਦ ਬਲੰਦ." (ਗੁਪ੍ਰਸੂ) ੩. ਇੰਦ੍ਰ ਦਾ ਬਾਗ਼ ਦੇਖੋ, ਦੇਵੋਦ੍ਯਾਨ। ੪. ਮੇਘ. ਬੱਦਲ। ੫. ਕੇਸਰ। ੬. ਚੰਦਨ। ੭. ਇੰਗਲੈਂਡ ਦੇ ਪ੍ਰਧਾਨ ਸ਼ਹਿਰ ਲੰਡਨ (London) ਨੂੰ ਅਨੇਕ ਪੰਜਾਬੀ ਨੰਦਨ ਆਖਦੇ ਹਨ.
ਵਿ- ਆਨੰਦ ਦੇਣ ਵਾਲੀ. ਦੇਖੋ, ਨੈਨਨੰਦਨੀ। ੨. ਸੰ. ਨੰਦਿਨੀ. ਸੰਗ੍ਯਾ- ਪ੍ਰਤੀ. ਬੇਟੀ। ੩. ਉਮਾ. ਪਾਰਵਤੀ। ੪. ਗੰਗਾ। ਪ ਵਸ਼ਿਸ੍ਠ ਦੀ ਕਾਮਧੇਨੁ ਗਊ, ਜੋ ਸੁਰਭਿ ਦੀ ਪੁਤ੍ਰੀ ਸੀ. ਕਈ ਥਾਂ ਪਰਸ਼ੁਰਾਮ ਦੇ ਪਿਤਾ ਜਮਦਗਨਿ ਦੀ ਗਊ ਨੰਦਿਨੀ ਲਿਖੀ ਹੈ. "ਹੁਤੀ ਨੰਦਿਨੀ ਸਿੰਧੁਜਾ ਕੀ ਸੁਪੁਤ੍ਰੀ." (ਪਰਸੁਰਾਮਾਵ)
ਸੰਗ੍ਯਾ- ਨੰਦ ਗੋਪ ਦਾ ਪੁਤ੍ਰ ਸ਼੍ਰੀ ਕ੍ਰਿਸਨ। ੨. ਬੇਟੇ ਦਾ ਬੇਟਾ, ਪੋਤਾ.
ਦੇਖੋ, ਅਨੰਦਪੁਰ ੨. ਹੁਣ ਇਸ ਦਾ ਰੇਵਲੇ ਸਟੇਸ਼ਨ "ਬਸੀਪਠਾਣਾ" ਹੋਗਿਆ ਹੈ.
ਸੰਗ੍ਯਾ- ਨਦਰ. ਨਜਰ. ਦ੍ਰਿਸ੍ਟਿ. "ਸ਼੍ਰੀ ਗੁਰੁ ਦੇਖਤ ਭੇ ਕਰ ਨੰਦਰ." (ਗੁਪ੍ਰਸੂ)