Meanings of Punjabi words starting from ਅ

ਸੰਗ੍ਯਾ- ਅਰ੍‍ਕ (ਸੂਰਜ) ਦਾ ਪੁਤ੍ਰ. ਧਰਮਰਾਜ. ਯਮ। ੨. ਸ਼ਨੈਸ਼੍ਚਰ (ਛਨਿੱਛਰ). ੩. ਕਰਣ। ੪. ਸੁਗ੍ਰੀਵ.


ਫ਼ਾ. [عرق بادِیان] ਸੰਗ੍ਯਾ- ਬਾਦਿਯਾਂ (ਸੌਂਫ) ਦਾ ਅ਼ਰਕ਼. ਇਸ ਦੇ ਸੌਂਫ ਵਾਲੇ ਹੀ ਗੁਣ ਹਨ. ਦੇਖੋ, ਸੌਂਫ.


ਦੇਖੋ, ਯਰਕਾਨ.


ਵਿ- ਅਰਕ (ਸੂਰਜ) ਨਾਲ ਸੰਬੰਧਿਤ. ਸੂਰਜ. ਦਾ। ੨. ਸੰਗ੍ਯਾ- ਸੂਰਜ ਦਾ ਪੁਤ੍ਰ. ਛਨਿੱਛਰ। ੩. ਯਮ. ਧਰਮਰਾਜ। ੪. ਦੇਖੋ, ਸੰਕਰਖਣ ੩.


ਦੇਖੋ, ਆਕਰਖਣ। ੨. ਸੰ. आर्षक्रम्- ਆਰ੍ਸਕ੍ਰਮ. ਰਿਖੀਆਂ ਦੀ ਪਰਿਪਾਟੀ. ਰਿਸੀ ਲੋਕਾਂ ਦੀ ਮਰ੍‍ਯਾਦਾ (ਮਰਜਾਦਾ).


ਸੰ. आर्षेय- ਆਸੇਯ. ਸੰਗ੍ਯਾ- ਰਿਸਿ ਕਰਮ. ਉੱਤਮ ਸਾਧੂ ਲੋਕਾਂ ਦਾ ਆਚਾਰ. "ਗੁਰਮੁਖ ਆਸ ਨਿਰਾਸ ਮਤਿ ਅਰਖੇਉ ਹੈ." (ਭਾਗੁ) ਆਸੇਯ ਮਤਿ.


ਸੰਗ੍ਯਾ- ਸੁਗੰਧ ਵਾਲੇ ਪਦਾਰਥਾਂ ਦੇ ਮੇਲ ਤੋਂ ਬਣਾਇਆ ਹੋਇਆ ਇੱਕ ਪਦਾਰਥ, ਜੋ ਵਸਤ੍ਰ ਅਤੇ ਸ਼ਰੀਰ ਨੂੰ ਸੁਗੰਧਿਤ ਕਰਨ ਲਈ ਵਰਤੀਦਾ ਹੈ. "ਮ੍ਰਿਗ ਮਦ ਗੌਰਾ ਚੋਆ ਚੰਦਨ ਕੁਸੁਮ ਦਲ ਸਗਲ ਸੁਗੰਧਿ ਕੈ ਅਰਗਜਾ ਸੁਭਾਸ ਹੈ." (ਭਾਗੁ ਕ)#ਕਸਤੂਰੀ, ਮੁਸ਼ਕ ਬਿੱਲੀ ਦੀ ਚਿਕਨਾਈ, ਇਤਰ, ਚੰਦਨ, ਕੇਸਰ, ਗੁਲਾਬਫੁੱਲ ਦੇ ਪੱਤੇ, ਇਨ੍ਹਾਂ ਤੋਂ ਅਰਗਜਾ ਬਣਦਾ ਹੈ.