Meanings of Punjabi words starting from ਸ

ਆਮਿਸ (ਮਾਸ) ਸਹਿਤ. ਜਿਵੇਂ- ਸਾਮਿਸ ਸ਼੍ਰਾੱਧ.¹


ਸਰਵ- ਉਹੀ. ਵਹੀ. ਦੇਖੋ, ਸਾਮਾ ੩.। ੨. ਵਿ- ਸ਼ਰਣਾਗਤ. ਜਿਸ ਨੇ ਸਾਮ ਗ੍ਰਹਿਣ ਕੀਤੀ ਹੈ. "ਸਭ ਹਨਐ ਤਬ ਸਾਮੀ." (ਨਾਪ੍ਰ) ੩. ਅਸਾਮੀ ਦਾ ਸੰਖੇਪ.


ਸਰਵ- ਉਹੀ. ਵਹੀ. ਦੇਖੋ, ਸਾਮਾ ੩.। ੨. ਵਿ- ਸ਼ਰਣਾਗਤ. ਜਿਸ ਨੇ ਸਾਮ ਗ੍ਰਹਿਣ ਕੀਤੀ ਹੈ. "ਸਭ ਹਨਐ ਤਬ ਸਾਮੀ." (ਨਾਪ੍ਰ) ੩. ਅਸਾਮੀ ਦਾ ਸੰਖੇਪ.


ਅ਼. [صمّیت] ਸਿੱਮੀਤ. ਮੌਨ. ਖ਼ਾਮੋਸ਼। ੨. ਅ਼. [سمیط] ਸਮੀਤ਼. ਲੜੀ. ਸ਼੍ਰੇਣੀ. ਤੁਕਾਂਤ ਮਿਲਦੇ ਛੰਦ ਦੇ ਪਦ.


ਕ੍ਰਿ. ਵਿ- ਸਾਮ੍ਹਨੇ. ਸੰਮੁਖ. ਅਗ੍ਰ ਭਾਗ ਮੇਂ. ਅੱਗੇ ਵੱਲ.


ਵਿ- ਸਮੁੰਦਰ ਨਾਲ ਹੈ ਜਿਸ ਦਾ ਸੰਬੰਧ। ੨. ਸੰਗ੍ਯਾ- ਸਮੁੰਦਰ ਵਿੱਚ ਸਫਰ ਕਰਨ ਵਾਲਾ.


ਸੰਗ੍ਯਾ- ਸਮੁਦ੍ਰ ਰਿਖੀ ਦੀ ਚਲਾਈ ਹੋਈ ਉਹ ਵਿਦ੍ਯਾ, ਜਿਸ ਤੋਂ ਅੰਗਾਂ ਪੁਰ ਮੁਦ੍ਰਿਤ ਚਿੰਨ੍ਹਾਂ ਦਾ ਸ਼ੁਭ ਅਸ਼ੁਭ ਫਲ ਜਾਣਿਆ ਜਾਵੇ. ਸ਼ਰੀਰ ਦੇ ਨਿਸ਼ਾਨ ਰੇਖਾ ਆਦਿ ਤੋਂ ਫਲ ਕਹਿਣ ਵਾਲੀ ਵਿਦ੍ਯਾ, ਇਸ ਦਾ ਉੱਚਾਰਣ ਸਾਮੁਦ੍ਰਿਕ ਭੀ ਸਹੀ ਹੈ. Palmistry । ੨. ਸਮੁੰਦਰੀ ਲੂਣ.


ਪ੍ਰਿਥਿਵੀ, ਜੋ ਸਮੁੰਦਰ ਨੂੰ ਧਾਰਨ ਕਰਦੀ ਹੈ. (ਸਨਾਮਾ)


ਵਿ- ਸਮੁੰਦਰ ਨਾਲ ਹੈ ਜਿਸ ਦਾ ਸੰਬੰਧ. ਸਮੁੰਦਰ ਦਾ। ੨. ਦੇਖੋ, ਸਾਮੁਦ੍ਰਕ ੧.


ਸੰ. सामन्त ਸੰਗ੍ਯਾ- ਆਪਣੇ ਦੇਸ਼ ਦੀ ਹੱਦ ਪਾਸ ਮਿਲਦੇ ਇਲਾਕਿਆਂ ਦਾ ਸ੍ਵਾਮੀ. ਦੇਖੋ, ਸਾਵੰਤ। ੨. ਜਿਲੇ ਦਾ ਸਰਦਾਰ। ੩. ਮੰਡਲਪਤੀ। ੪. ਵਡੇ ਰਾਜੇ ਨੂੰ ਨਜਰਾਨਾ ਦੇਣ ਵਾਲਾ ਰਾਜਾ। ੫. ਬਹਾਦੁਰ. ਸੂਰਵੀਰ। ੬. ਦੇਖੋ, ਸਮੰਤ.