Meanings of Punjabi words starting from ਕ

ਸੰ. किञ्चित ਵਿ- ਬਹੁਤ ਥੋੜਾ. ਜ਼ਰਾ ਸਾ.


ਸੰ. किञ्जल्क ਸੰਗ੍ਯਾ- ਕਮਲ ਦਾ ਪਰਾਗ। ੨. ਕਮਲਫੁੱਲ ਦੀ ਤਰੀ। ੩. ਕਮਲ ਦੀ ਡੋਡੀ, ਜਿਸ ਪੁਰ ਪਰਾਗ ਹੁੰਦਾ ਹੈ.


ਸੰ. किन्तु ਵ੍ਯ- ਪਰ. ਲੇਕਿਨ। ੨. ਬਲਕਿ. ਸਗੋਂ.


ਦੇਖੋ, ਕਿੰਤੁ.


ਸੰ. ਕਿਯੰਤਿ. ਵਿ- ਕਿਤਨੇ. "ਕਿੰਤੇ ਨਾਮਾ ਅੰਤੁ ਨ ਜਾਣਿਆ." (ਰਾਮ ਮਃ ੧)


ਇਹ ਅਸਲ ਨਾਉਂ ਕੁੰਦਬੇਗ ਹੈ. ਦੇਖੋ, ਕੁੰਦ ਸ਼ਬਦ ਦਾ ਨੰਬਰ ੭. ਅਤੇ ੮. ਬਾਦਸ਼ਾਹ ਜਹਾਂਗੀਰ ਦਾ ਅਹਿਲਕਾਰ, ਜੋ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਸੇਵਾ ਵਿੱਚ ਵਜ਼ੀਰਖ਼ਾਨ ਨਾਲ ਕਈ ਵਾਰ ਹਾਜਿਰ ਹੋਇਆ. ਭਾਈ ਸੰਤੋਖ ਸਿੰਘ ਨੇ ਇਸ ਦਾ ਨਾਉਂ ਕਿੰਚਬੇਗ ਲਿਖਿਆ ਹੈ.


ਸੰ. ਕੰਦੁਕ. ਸੰਗ੍ਯਾ- ਗੇਂਦ. ਫਿੰਡ.


ਸੰ. किन्नर ਸੰਗ੍ਯਾ- ਨਿੰਦਿਤ ਸ਼ਕਲ ਦਾ ਨਰ, ਜਿਸਦਾ ਧੜ ਮਨੁੱਖ ਦਾ ਅਤੇ ਮੂੰਹ ਘੋੜੇ ਦਾ. ਇਹ ਪੁਲਸ੍ਤ੍ਯ ਰਿਖੀ ਦੀ ਉਲਾਦ ਹਨ. ਕੁਬੇਰ ਦੀ ਸਭਾ ਵਿੱਚ ਜਦ ਗੰਧਰਵ ਗਾਉਂਦੇ ਹਨ ਤਦ ਕਿੰਨਰ ਨਾਚ ਕਰਦੇ ਹਨ. ਇਹ ਸ੍ਵਰਗਲੋਕ ਵਿੱਚ ਭੀ ਨ੍ਰਿਤ੍ਯ ਕੀਤਾ ਕਰਦੇ ਹਨ. ਇਨ੍ਹਾਂ ਦਾ ਨਾਉਂ ਕਿੰਪੁਰੁਸ ਭੀ ਹੈ. "ਕਿੰਨਰ ਗੰਧ੍ਰਬ ਗਾਨ ਕਰੈਂ ਗਨ. (ਚੰਡੀ ੧)