nan
ਦੇਖੋ, ਪਿੱਤਲ.
ਸੰ. ਪਿੱਤ (ਸਫਰਾ) ਦੀ ਜਿਸ ਵਿੱਚ ਅਧਿਕਤਾ ਹੈ। ੨. ਸੰਗ੍ਯਾ- ਪੀਤਲ ਧਾਤੁ. ਦੇਖੋ, ਪੀਤਲੋਹ। ੩. ਹੜਤਾਲ। ੪. ਭੋਜਪਤ੍ਰ.
nan
nan
ਪਿੱਤ (ਸਫਰਾ) ਅਤੇ ਵਾਤ (ਸੌਦਾ) ਮਿਲੇ ਹੋਏ. ਜਿਵੇਂ ਅੱਗ ਤੇ ਤੱਤਾ ਕੀਤਾ ਹੋਇਆ ਜਲ ਪਿੰਡੇ ਨੂੰ ਸਾੜਦਾ ਅਤੇ ਅੱਗ ਨੂੰ ਬੁਝਾ ਦਿੰਦਾ ਹੈ. ਤਿਵੇਂ ਪਿੱਤ ਵਾਤ ਮਿਲੇ ਹੋਏ ਸ਼ਰੀਰ ਵਿੱਚ ਉਪਦ੍ਰਵਾਂ ਦਾ ਕਾਰਣ ਹੁੰਦੇ ਹਨ. ਦੇਖੋ, ਪਿੱਤ ਅਤੇ ਬਾਇ ਸ਼ਬਦ.
ਸੰਗ੍ਯਾ- ਜੋ ਰਖ੍ਯਾ ਕਰੇ, ਬਾਪ. ਪਿਤ੍ਰਿ. ਜਨਕ. "ਪਿਤਾ ਕਾ ਜਨਮ ਕਿਆ ਜਾਨੈ ਪੂਤ?" (ਸੁਖਮਨੀ)
ਸੰ. ਪਿੱਤਾਸ਼ਯ. ਸੰਗ੍ਯਾ- ਪਿੱਤ ਦੀ ਥੈਲੀ. ਇਹ ਜਿਗਰ ਦੇ ਹੇਠ ਪਿੱਛੇ ਵੱਲ ਹੁੰਦਾ ਹੈ। ੨. ਭਾਵ- ਜਿਗਰ ਅਤੇ ਮਨ. "ਸਾਧੁਸੰਗਤਿ ਮਿਲ ਪੀੜਨ ਪਿੱਤਾ." (ਭਾਗੁ) ੩. ਦੇਖੋ, ਪਿੱਤ। ੪. ਕ੍ਰੋਧ। ੫. ਜੋਸ਼। ੬. ਹੌਸਲਾ.
ਪਿੱਤ ਦਾ ਅਸਥਾਨ. ਦੇਖੋ, ਪਿੱਤਾ ੧. ਅਤੇ ਜਿਗਰ.