Meanings of Punjabi words starting from ਪ

ਸੰਗ੍ਯਾ- ਬਾਪ ਦੀ ਜਾਤਿ. ਭਾਵ- ਪਿਤਾ- ਰੂਪ. "ਪਿਤਾਜਾਤਿ ਤਾ ਹੋਈਐ, ਗੁਰੁ ਤੁਠਾ ਕਰੈ ਪਸਾਉ." (ਸ੍ਰੀ ਮਃ ੪. ਵਣਜਾਰਾ) ਜਿਵੇਂ ਕਰਤਾਰ ਦੀ ਕੋਈ ਜਾਤਿ ਨਹੀਂ, ਤਿਵੇਂ ਵਰਨ ਜਾਤਿ ਦੇ ਅਭਿਮਾਨ ਤੋਂ ਰਹਿਤ ਹੋਣਾ, ਪਿਤਾਜਾਤਿ ਹੋਣਾ ਹੈ। ੨. ਗੁਰੂਵੰਸ਼ ਵਿੱਚ ਮਿਲਣਾ, ਗੁਰੂਪੁਤ੍ਰ ਹੋਣਾ.


ਸੰਗ੍ਯਾ- ਪਿਤਾ ਦਾ ਅਨੁਜ (ਛੋਟਾ ਭਾਈ), ਚਾਚਾ. "ਪਿਤਾ ਪਿਤਾਨੁਜ ਔਰ ਜਿ ਗ੍ਯਾਤੀ." (ਨਾਪ੍ਰ)


ਸੰਗ੍ਯਾ- ਪਿਤਾ ਪਿਤਾਮਾ ਦੀ ਰੀਤਿ. ਕੁਲ ਦੀ ਪੁਰਾਣੀ ਮਰਯਾਦਾ.


ਬ੍ਰਹਮ ਅਤੇ ਜੀਵ. "ਪਿਤਾ ਪੂਤ ਏਕੈ ਰੰਗਿ ਲੀਨੇ." (ਭੈਰ ਮਃ ੫)


ਸੰ. ਸੰਗ੍ਯਾ- ਪਿਤਾ ਦਾ ਪਿਤਾ. ਦਾਦਾ। ੨. ਬ੍ਰਹਮਾ। ੩. ਭੀਸਮ.


ਸੰ. ਸੰਗ੍ਯਾ- ਦਾਦੀ.


ਦੇਖੋ, ਪਿਤਾਮਹ. "ਪਿਤ ਪਿਤਾਮਾ ਪਰ- ਪਿਤਾਮਾ." (ਭਾਗੁ ਕ)