Meanings of Punjabi words starting from ਸ

ਸੰ. साम्राज्य. ਸੰਗ੍ਯਾ- ਮਹਾਰਾਜਾ ਦੀ ਪਦਵੀ. ਸਮ੍ਰਾਟਪਨ. ਸਾਰੀ ਪ੍ਰਿਥਿਵੀ ਦੀ ਹੁਕੂਮਤ। ੨. ਉਹ ਰਾਜ. ਜਿਸ ਦੇ ਅਧੀਨ ਬਹੁਤ ਦੇਸ਼ ਹੋਣ।


ਦੇਖੋ, ਸਾਇ। ੨. ਸੰ. ਸੰਝ. ਸ਼ਾਮ ੩. ਤੀਰ. ਬਾਣ.


ਛਾਯਾ. ਦੇਖੋ, ਸਾਯਾ.


ਸੰ. ਸੰਗ੍ਯਾ- ਤੀਰ. ਬਾਣ. "ਸਾਯਕ ਪ੍ਰਹਾਰ." (ਗੁਪ੍ਰਸੂ) ੨. ਸੰ. ਸ਼ਾਯਕ. ਵਿ- ਸੌਣ ਵਾਲਾ। ੩. ਅ਼. [شایق] ਸ਼ਾਯਕ਼. ਸ਼ੌਕ਼ ਰੱਖਣ ਵਾਲਾ.


ਦੇਖੋ, ਸਾਯਣਾਚਾਰਯ.


ਮਾਯਣ ਦਾ ਪੁਤ੍ਰ ਅਤੇ ਵਿਸਨ ਸਰਵਗ੍ਯ ਦਾ ਚੇਲਾ ਇੱਕ ਸੰਸਕ੍ਰਿਤ ਦਾ ਵੱਡਾ ਪੰਡਿਤ, ਜੋ ਈਸਵੀ ਚੌਦਵੀਂ ਸਦੀ ਵਿੱਚ ਹੋਇਆ ਹੈ. ਇਸ ਨੇ ਵੇਦਾਂ ਦੇ ਭਾਸ਼੍ਯ ਅਤੇ ਅਨੇਕ ਉੱਤਮ ਗ੍ਰੰਥ ਲਿਖੇ ਹਨ. ਇਹ ਵਿਜਯਨਗਰ ਦੇ ਰਾਜਾ ਬੁੱਕਾਰਾਯ ਦੇ ਮੰਤ੍ਰੀ ਮਾਧਵਾਚਾਰਯ ਦਾ ਭਾਈ ਸੀ. ਸਾਯਣ ਪਿਛਲੀ ਉਮਰ ਵਿੱਚ ਸੰਨ੍ਯਾਸੀ ਹੋ ਕੇ ਸ਼੍ਰਿੰਗੇਰੀ ਮਠ ਦਾ ਮਹੰਤ ਹੋਇਆ ਅਤੇ ਨਾਉਂ ਵਿਦ੍ਯਾਰਣ੍ਯ ਰਖਾਇਆ. ਇਸ ਦੇ ਦੇਹਾਂਤ ਦਾ ਸਨ ੧੩੮੭ ਅਨੁਮਾਨ ਕੀਤਾ ਗਿਆ ਹੈ.


ਦੇਖੋ, ਸਾਇਤ. "ਯਾਦ ਖੁਦਾ ਰਾਖੋ ਹਰ ਸਾਯਤ." (ਨਾਪ੍ਰ) ਹਰ ਵੇਲੇ.


ਫ਼ਾ. [سائبان] ਸੰਗ੍ਯਾ- ਸਾਯਾ ਕਰਨ ਵਾਲਾ ਚੰਦੋਆ. ਛਾਯਾਵਾਨ.


ਸਾਗਰ. ਸਮੁੰਦਰ. ਦੇਖੋ, ਸਾਇਰ। ੨. ਅ਼. [سائِر] ਕੁੱਲ. ਤਮਾਮ। ੩. ਫਿਰਨ ਵਾਲਾ. ਵਿਚਰਣ ਵਾਲਾ। ੪. ਸ਼ਾਅ਼ਰ. ਕਵੀ. ਦੇਖੋ, ਸਾਇਰ ੪.


ਫ਼ਾ. [شاعری] ਸ਼ਾਅ਼ਰੀ. ਸੰਗ੍ਯਾ- ਕਵਿਤਾ. ਕਾਵ੍ਯਰਚਨਾ.


ਅ਼. [سائِل] ਵਿ- ਸਵਾਲ ਕਰਨ ਵਾਲਾ। ੨. ਵਹਿਣ (ਪ੍ਰਵਾਹ) ਵਾਲਾ। ੩. ਦੇਖੋ, ਕਰਸਾਯਲ.