Meanings of Punjabi words starting from ਕ

ਕਿੰਪੁਰੁਸ ਦੇਵਤਿਆਂ ਦਾ ਈਸ਼ (ਸ੍ਵਾਮੀ) ਕੁਬੇਰ.


ਦੇਖੋ, ਕਿੰਵਦੰਤੀ.


ਵ੍ਯ- ਕਿੰਵਾ. ਜਾਂ. ਅਥਵਾ. ਯਦਿ. ਵਾ. "ਏਕ ਜੋਤਿ ਏਕਾ ਮਿਲੀ, ਕਿੰਬਾ ਹੋਇ? ਮਹੋਇ." (ਗਉ ਕਬੀਰ) ਜਦ ਪਾਰਬ੍ਰਹਮ ਨਾਲ ਜੋਤਿ ਮਿਲ ਗਈ, ਫਿਰ ਵਿਕਲਪ ਹੋ ਸਕਦਾ ਹੈ? ਨਹੀਂ ਹੁੰਦਾ.


ਦੇਖੋ, ਕੀਮਤ। ੨. ਇੱਕ ਪਹਾੜੀਏ ਸਰਦਾਰ ਦਾ ਨਾਉਂ, ਜਿਸ ਦਾ ਜਿਕਰ ਵਿਚਿਤ੍ਰਨਾਟਕ ਵਿੱਚ ਹੈ, ਯਥਾ- "ਹਿੰਮਤ ਕਿੰਮਤ ਸਹਿਤ ਰਿਸਾਏ."


ਸੰ. किंवदन्ती ਸੰਗ੍ਯਾ- ਅਫ਼ਵਾਹ. ਲੋਕਾਂ ਦੀ ਕਹਾਉਤ ਦੰਤਕਥਾ. ਪ੍ਰਵਾਦ. Rumour.


ਦੇਖੋ, ਕਿੰਬਾ.


ਦੇਖੋ, ਕਿ. "ਬਗੋਯਦ ਕੀ ਮਨ ਫੌਜ ਕੋ ਸ਼ਾਹਮ." (ਕ੍ਰਿਸਨਾਵ) ੨. ਕਰੀ. ਕੀਤੀ. "ਕੀ ਪ੍ਰਤਿਪਾਲ." (ਭੈਰ ਨਾਮਦੇਵ) ੩. ਸਰਵ- ਕਿਆ. "ਆਇਗਇਓ ਕੀ ਨਾ ਆਇਓ?" (ਸੂਹੀ ਛੰਤ ਮਃ ੧) ਜਦ ਕਰਤਾਰ ਮਨ ਵਿੱਚ ਆਗਿਆ, ਤਦ ਕੀ ਨਹੀਂ ਆਇਆ? ਭਾਵ- ਕੁਝ ਬਾਕੀ ਨਹੀਂ ਰਿਹਾ। ੪. ਕ੍ਰਿ. ਵਿ- ਕਿਉਂ. ਕਿਸ ਵਾਸਤੇ. "ਕੀ ਵਿਸਰਹਿ? ਦੁਖ ਬਹੁਤਾ ਲਾਗੈ." (ਆਸਾ ਮਃ ੧) "ਜਨਮਤ ਕੀ ਨ ਮੂਓ ਅਭਾਗਾ." (ਮਾਰੂ ਸੋਲਹੇ ਮਃ ੩) "ਗਹਿਓ ਕੀ ਨ ਅੰਚਲਾ?" (ਫੁਨਹੇ ਮਃ ੫)