ਜਿਗਰ (ਅਰਥਾਤ ਮਨ) ਨੂੰ ਦਬਾਉਣਾ. ਭਾਵ- ਵਸ਼ ਕਰਨਾ. ਦੇਖੋ, ਪਿੱਤਾ। ੨. ਤਾਮਸੀ ਸੁਭਾਉ ਨੂੰ ਦਬਾਉਣਾ.
nan
ਵਿ- ਪਿੱਤ ਵਾਲਾ. ਜਿਸ ਦੇ ਪਿੱਤ (ਸਫ਼ਰਾ) ਦੀ ਅਧਿਕਤਾ ਹੈ. "ਪਿੱਤੀ ਸਹਿਤ ਵਿਕਾਰਨ ਜੇ ਨਰ ਵਿਸਯ ਲਗੈ ਅਤਿਸਾਰ ਮਹਾਨ." (ਗੁਪ੍ਰਸੂ) ੨. ਸੰਗ੍ਯਾ- ਰਕਤਵਿਕਾਰ ਕਰਕੇ ਸ਼ਰੀਰ ਪੁਰ ਨਿਕਲੀ ਧਫੜੀ. ਰਕਤਪਿੱਤੀ। ੩. ਦੇਖੋ, ਪਿੱਤ ੨.
ਵਿ- ਦਾਦਕ. ਪਿਤਾ ਸੰਬੰਧੀ. ਪਿਤਾ ਦੀ ਕੁਲ ਦੇ.
ਦੇਖੋ, ਪਿਤ। ੨. ਦੇਖੋ, ਪਿੱਤ। ੩. ਸੰ. ਪਿਤੁ. ਸੰਗ੍ਯਾ- ਗਿਜਾ. ਖਾਨ ਪਾਨ। ੪. ਪਿਸ਼ਿਤ (ਮਾਸ) ਦੀ ਥਾਂ ਭੀ ਪਿਤੁ ਸ਼ਬਦ ਆਇਆ ਹੈ. "ਰਤੁ ਪਿਤੁ ਕੁਤਿਹੋ ਚਟਿਜਾਹ੍ਹ." (ਵਾਰ ਮਲਾ ਮਃ ੧) ਪ੍ਰਜਾ ਦਾ ਰਕ੍ਤ ਅਤੇ ਪਿਸ਼ਿਤ, ਚਾਕਰਰੂਪ ਕੁੱਤੇ ਚੱਟਮ ਕਰ ਜਾਂਦੇ ਹਨ.
nan
ਦੇਖੋ, ਪਿਤਰ ਅਤੇ ਪਿਤਾ.
ਉਹ ਤੀਰਥ, ਜਿਸ ਤੇ ਜਾਕੇ ਪਿਤਰਾਂ ਵਾਸਤੇ ਪਿੰਡਦਾਨ ਆਦਿ ਸ਼੍ਰਾੱਧਕ੍ਰਿਯਾ ਕੀਤੀ ਜਾਵੇ. ਮਤਸ੍ਯਪੁਰਾਣ ਦੇ ਸ਼੍ਰਾੱਧਕਲਪ ਦੇ ਬਾਈਹਵੇਂ ਅਧ੍ਯਾਯ ਵਿੱਚ ਗਯਾ ਕਾਸ਼ੀ ਪ੍ਰਯਾਗ ਆਦਿ ੨੨੨ ਪਿਤ੍ਰਿਤੀਰਥ ਲਿਖੇ ਹਨ.