Meanings of Punjabi words starting from ਕ

ਕੀਤਾ. ਕਰਿਆ. "ਬੰਧਪ ਹਰਿ ਏਕ, ਨਾਨਕ ਕੀਉ." (ਮਾਰੂ ਮਃ ੫) "ਕੀਓ ਸੀਗਾਰੁ ਮਿਲਣ ਕੈ ਤਾਈ." (ਬਿਲਾ ਅਃ ਮਃ ੪) "ਗੁਰੁ ਰਾਮਦਾਸ ਘਰਿ ਕੀਅਉ ਪ੍ਰਗਾਸਾ." (ਸੈਵੇਯ ਮਃ ੫. ਕੇ)


ਕਰੀਦਾ ਹੈ. ਕੀਤਾ ਜਾਂਦਾ ਹੈ. ਕੀਅਹਿਂ. ਕਰੀਦੇ ਹਨ. "ਤੇ ਕੀਅਹਿ ਪਰਵਾਣ." (ਵਾਰ ਸਾਰ ਮਃ ੨)


ਕੀਤਾ ਹੈ. ਕਰਿਆ. "ਕੰਤ ਹਮਾਰੋ ਕੀਅਲੋ ਖਸਮਾਨਾ." (ਆਸਾ ਮਃ ੫) "ਕੀਆ ਖੇਲੁ ਬਡ ਮੇਲੁ ਤਮਾਸਾ." ( ਸਵੈਯੇ ਮਃ ੪. ਕੇ)


ਕੀਤੀ. ਕਰੀ. "ਹਮ ਹਰਿ ਕੀ ਗੁਰੁ ਕੀਈ ਹੈ ਬਸੀਠੀ." (ਨਟ ਪੜਤਾਲ ਮਃ ੪)


ਕੀਤੇ. ਕਰੇ. "ਕਈ ਕੋਟਿ ਕੀਏ ਧਨਵੰਤ." (ਸੁਖਮਨੀ) ੨. ਕ੍ਰਿ. ਵਿ- ਕਰਨ ਤੋਂ. ਕਰਨੇ ਸੇ. "ਸੁਨਤਿ ਕੀਏ ਤੁਰਕੁ ਜਿ ਹੋਇਗਾ?" (ਆਸਾ ਕਬੀਰ)


ਸਰਵ- ਕਿਸ. ਕਿਸ ਨੂੰ. "ਤਬ ਛਲ ਛਿਦ੍ਰ ਲਗਤ ਕਹੁ ਕੀਸ?" (ਸੁਖਮਨੀ) ੨. ਕੀਅਸ. ਕੀਤਾ. ਕਰਿਆ. "ਪੁਨ ਕਾਸੀ ਕੋ ਕੀਸ ਪਿਆਨਾ." (ਗੁਵਿ ੧੦) ੩. ਸੰ. ਕੀਸ਼. ਸੰਗ੍ਯਾ- ਬਾਂਦਰ. "ਮਹਾਬਲੀ ਰਾਵਨ ਦਸ ਸੀਸ। ਪ੍ਰਾਕ੍ਰਮ ਗਰਬ ਹਰ੍ਯੋ ਮਿਲ ਕੀਸ." (ਗੁਪ੍ਰਸੂ) ੪. ਕ (ਆਕਾਸ਼) ਦਾ ਈਸ਼ (ਸ੍ਵਾਮੀ) ਸੂਰਜ। ੫. ਪੰਛੀ (ਪਕ੍ਸ਼ੀ).


ਫ਼ਾ. [کیست] ਕੀ ਹੈ? ਕਿ- ਅਸ੍ਤ ਦਾ ਸੰਖੇਪ. ਸੰ. ਕਿਮਸ੍ਤਿ.


ਸੰ. ਕਿੰਸ਼ਾਰੁ. ਸੰਗ੍ਯਾ- ਜੌਂ, ਧਾਨ ਅਤੇ ਕਣਕ ਆਦਿਕ ਦੀ ਬੱਲੀ ਪੁਰ ਜੋ ਸੂਈ ਜੇਹੇ ਤਿੱਖੇ ਕੰਡੇ ਹੁੰਦੇ ਹਨ. "ਸਣੁ ਕੀਸਾਰਾ ਚਿਥਿਆ ਕਣੁ ਲਇਆ ਤਨੁ ਝਾੜਿ." (ਵਾਰ ਮਾਝ ਮਃ ੧) ਕੀਸਾਰ ਤੋਂ ਭਾਵ ਅੰਗੁਲੀ ਆਦਿ ਅੰਗ ਹਨ.


ਕਿਆ. ਕੀ.